ਆਉਣ ਵਾਲੇ ਦੱਸ ਦਿਨਾਂ ਦੇ ਵਿੱਚੋਂ ਅੱਠ ਦਿਨ ਰਹਿਣਗੇ ਬੈਂਕ ਬੰਦ ਕਰ ਲਓ ਆਪਣੇ ਜ਼ਰੂਰੀ ਕੰਮ

Uncategorized

ਵੱਡੀ ਖਬਰ ਆ ਰਹੀ ਹੈ ਬੈਕਾਂ ਬਾਰੇ ”ਜੇ ਤੁਸੀਂ ਵੀ ਅਗਲੇ ਕੁਝ ਦਿਨਾਂ ਵਿਚ ਬੈਂਕ ਨਾਲ ਸਬੰਧਿਤ ਕੰਮਕਾਜ ਨਾਲ ਨਜਿੱਠਣਾ ਹੈ, ਤਾਂ ਆਪਣੇ ਜ਼ਰੂਰੀ ਕੰਮ ਇਸ ਹਫਤੇ ਹੀ ਕਰ ਲਓ। ਅਗਲੇ ਹਫਤੇ ਤੁਹਾਨੂੰ ਆਪਣੇ ਕੰਮਾਂ ਲਈ 3 ਅਪ੍ਰੈਲ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ 27 ਮਾਰਚ ਤੋਂ 4 ਅਪ੍ਰੈਲ 2021 ਦੇ ਸਮੇਂ ਦਰਮਿਆ ਬੈਂਕ ਸਿਰਫ ਦੋ ਦਿਨਾਂ ਲਈ ਖੁੱਲ੍ਹੇ ਰਹਿਣਗੇ। ਲਗਾਤਾਰ ਤਿੰਨ ਦਿਨ ਬੰਦ ਰਹਿਣ ਵਾਲੇ ਹਨ ਬੈਂਕ

ਜ਼ਿਕਰਯੋਗ ਹੈ ਕਿ 27 ਮਾਰਚ, 28 ਮਾਰਚ ਅਤੇ 29 ਮਾਰਚ ਨੂੰ ਬੈਂਕ ਲਗਾਤਾਰ ਤਿੰਨ ਦਿਨਾਂ ਲਈ ਬੰਦ ਰਹਿਣਗੇ। 27 ਮਾਰਚ 2021 ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੈ, 28 ਮਾਰਚ 2021 ਨੂੰ ਐਤਵਾਰ ਹੈ। ਇਸ ਲਈ ਇਨ੍ਹਾਂ ਦੋ ਤਾਰੀਖ਼ਾਂ ਨੂੰ ਦੇਸ਼ ਦੇ ਸਾਰੇ ਸੂਬਿਆਂ ਵਿਚ ਬੈਂਕ ਬੰਦ ਰਹਿਣਗੇ। 29 ਮਾਰਚ 2021 ਨੂੰ ਹੋਲੀ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ। ਪਰ ਪਟਨਾ ਵਿਚ ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੀ ਵੈੱਬਸਾਈਟ ਦੇ ਅਨੁਸਾਰ,

ਤੁਸੀਂ 30 ਮਾਰਚ ਨੂੰ ਪਟਨਾ ਵਿਚ ਆਪਣੇ ਕੰਮਾਂ ਲਈ ਬੈਂਕ ਦੀ ਬ੍ਰਾਂਚ ਵਿਚ ਨਹੀਂ ਜਾ ਸਕੋਗੇ।31 ਮਾਰਚ ਕੋਈ ਛੁੱਟੀ ਨਹੀਂ ਹੈ, ਪਰ ਬੈਂਕ ਇਸ ਦਿਨ ਗਾਹਕਾਂ ਦੀਆਂ ਸਾਰੀਆਂ ਸੇਵਾਵਾਂ(Public Dealing) ਨਹੀਂ ਕਰਦੇ ਕਿਉਂਕਿ ਇਹ ਵਿੱਤੀ ਸਾਲ ਦਾ ਆਖਰੀ ਦਿਨ ਹੁੰਦਾ ਹੈ। ਬੈਂਕਾਂ ਲਈ ਆਪਣੇ ਸਾਲਾਨਾ ਖਾਤਿਆਂ ਨੂੰ ਬੰਦ ਕਰਨ ਲਈ 1 ਅਪ੍ਰੈਲ ਨਿਸ਼ਚਤ ਕੀਤਾ ਗਿਆ ਹੈ, ਇਸ ਲਈ ਗਾਹਕ ਇਸ ਦਿਨ ਪਬਲਿਕ ਡੀਲਿੰਗ ਨਹੀਂ ਕਰਨਗੇ। ਇਸ ਤੋਂ ਬਾਅਦ 2 ਅਪ੍ਰੈਲ ਨੂੰ ਗੁੱਡ ਫਰਾਈਡੇਅ ਹੈ,

ਇਸ ਲਈ ਇਸ ਦਿਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ।ਜਾਣੋ 27 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਦੀ ਪੂਰੀ ਸੂਚੀ——-27 ਮਾਰਚ 2021 – ਮਹੀਨੇ ਦਾ ਚੌਥਾ ਸ਼ਨੀਵਾਰ ”28 ਮਾਰਚ 2021 – ਐਤਵਾਰ—29 ਮਾਰਚ 2021- ਹੋਲੀ—-30 ਮਾਰਚ 2021 – ਪਟਨਾ ਸ਼ਾਖਾ ਵਿਖੇ ਛੁੱਟੀ, ਬਾਕੀ ਸਥਾਨਾਂ ‘ਤੇ ਬੈਂਕ ਖੁੱਲ੍ਹੇ ਰਹਿਣਗੇ—-31 ਮਾਰਚ 2021 – ਵਿੱਤੀ ਸਾਲ ਦੇ ਆਖਰੀ ਦਿਨ ਦੀ ਛੁੱਟੀ”’1 ਅਪ੍ਰੈਲ 2021 – ਖਾਤੇ ਬੰਦ ਹੋਣ (Account Closing) ਦਾ ਦਿਨ—2 ਅਪ੍ਰੈਲ 2021- Good Friday””’3 ਅਪ੍ਰੈਲ 2021- ਸਾਰੇ ਬੈਂਕ ਖੁੱਲ੍ਹੇ ਹੋਣਗੇ—–4 ਅਪ੍ਰੈਲ 2021- ਐਤਵਾਰਜ਼ਰੂਰੀ ਨੋਟ:—-ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੀਆਂ ਛੁੱਟੀਆਂ ਵਿਚ ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੀਆਂ ਛੁੱਟੀਆਂ ਵੀ ਸ਼ਾਮਲ ਹਨ। ਤੁਹਾਨੂੰ ਇਸ ਨਾਲ ਸਬੰਧਤ ਹੋਰ ਜਾਣਕਾਰੀ ਆਰਬੀਆਈ ਦੀ ਵੈੱਬਸਾਈਟ ‘ਤੇ ਮਿਲੇਗੀ।

ਕਰੋਨਾ ਦਰਮਿਆਨ ਨਾਗਰਿਕਾਂ ਦੀ ਸੁਰੱਖਿਆ ਲਈ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨਾ ਬਹੁਤ ਲਾਜ਼ਮੀ ਹੈ। ਇਸ ਲਈ ਰਿਜ਼ਰਵ ਬੈਂਕ ਆਫ ਇੰਡੀਆ (RBI) ਦੁਆਰਾ ਖ਼ਾਤਾਧਾਰਕਾਂ ਨੂੰ ਆਪਣੇ ਬੈਂਕਿੰਗ ਕਾਰਜਾਂ ਨੂੰ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦੇ ਜ਼ਰੀਏ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਜੇ ਤੁਹਾਡਾ ਕੋਈ ਕੰਮ ਬ੍ਰਾਂਚ ਵਿਚ ਜਾ ਕੇ ਹੀ ਪੂਰਾ ਹੋ ਸਕਦਾ ਹੈ ਤਾਂ ਆਪਣੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਬੈਂਕਿੰਗ ਸੇਵਾਵਾਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published.