ਕੋਰੋਨਾ ਵਾਇਰਸ ਭਾਰਤ ਦੇ ਵਿੱਚ ਮੁਡ਼ ਤੋਂ ਤੇਜ਼ੀ ਦੇ ਨਾਲ ਫਿਰ ਫੈਲਣਾ ਸ਼ੁਰੂ ਹੋ ਗਿਆ ਹੈ ਅਜਿਹੀ ਸਥਿਤੀ ਵਿੱਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਸਾਰੀਆਂ ਉਡਾਣਾਂ ਲਈ ਲਾਗੂ ਮੁਅੱਤਲੀ ਨੂੰ ਤੀਹ ਅਪਰੈਲ ਤੱਕ ਵਧਾ ਦਿੱਤਾ ਗਿਆ ਹੈ ਜੇਕਰ ਤੁਸੀਂ ਅਸ਼ਾਂਤ ਸ਼ਬਦਾਂ ਦੇ ਵਿੱਚ ਸਮਝਣਾ ਚਾਹੋ ਤਾਂ ਅਗਲੇ ਮਹੀਨੇ ਦੇ ਅੰਤ ਤੱਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਤੇ
ਪਾਬੰਦੀ ਲਗਾ ਦਿੱਤੀ ਗਈ ਹੈ ਡੀ ਸੀ ਸੀ ਏ ਦਫਤਰ ਨੇ ਕਿਹਾ ਕਿ ਜੇਕਰ ਜ਼ਰੂਰਤ ਮਹਿਸੂਸ ਹੋਈ ਤਾਂ ਸਬੰਧਤ ਅਥਾਰਟੀ ਦੀ ਮਨਜ਼ੂਰੀ ਨਾ ਕੁਝ ਅੰਤਰਰਾਸ਼ਟਰੀ ਰੂਟਾਂ ਤੇ ਉਡਾਣਾਂ ਦਾ ਸੰਚਾਲਨ ਕੀਤਾ ਜਾ ਸਕਦਾ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਫਰਵਰੀ ਦੇ ਅਖੀਰ ਵਿੱਚ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਅਤੇ ਯਾਤਰੀਆਂ ਲਈ ਸੋਧੇ ਦਿਸ਼ਾ ਨਿਰਦੇਸ਼ਾਂ
ਦਾ ਇੱਕ ਸੈੱਟ ਜਾਰੀ ਕੀਤਾ ਹੈ ਇਹ ਦਿਸ਼ਾ ਨਿਰਦੇਸ਼ ਬ੍ਰਿਟੇਨ ਯੂਰਪ ਮੱਧ ਪੂਰਬ ਤੋਂ ਆਉਣ ਵਾਲੀਆਂ ਉਡਾਣਾਂ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਤੇ ਲਾਗੂ ਹੋਣ ਗੇ ਹੁਣ ਵਿਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੀਮ ਦੇ ਮਾਮਲੇ ਵਧਣ ਨਾਲ ਭਾਰਤ ਵਿੱਚ ਵੀ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ ਜਿਸ ਕਰਕੇ ਹੁਣ ਅੰਤਰਰਾਸ਼ਟਰੀ ਉਡਾਣਾਂ ਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ
