ਕਬਰ ਵਿੱਚੋਂ ਆਉਂਦੀਆਂ ਆਵਾਜ਼ਾਂ ਦਾ ਸਾਹਮਣੇ ਆਇਆ ਸੱਚ

Uncategorized

ਪਾਕਿਸਤਾਨ ਦੇ ਇੱਕ ਸ਼ਹਿਰ ਵਿੱਚ ਸਭ ਨੂੰ ਹੈਰਾਨ ਕਰ ਦੇਣ ਵਾਲਾ ਖੁਲਾਸਾ ਸਾਹਮਣੇ ਆਇਆ ਹੈ । ਜਿੱਥੇ ਕਿ ਲੋਕਾਂ ਵੱਲੋਂ ਮੰਨਿਆ ਜਾਂਦਾ ਸੀ ਉੱਥੇ ਮੌਜੂਦ ਇਕ ਕਬਰ ਵਿਚੋਂ ਕਿਸੇ ਪੀਰ ਦੀਆਂ ਆਵਾਜ਼ਾਂ ਆਉਂਦੀਆਂ ਹਨ ।

ਹੌਲੀ ਹੌਲੀ ਇਹ ਗੱਲ ਸਾਰੇ ਇਲਾਕੇ ਵਿਚ ਫੈਲ ਗਈ ।ਦੂਰੋਂ ਦੂਰੋਂ ਲੋਕ ਉਸ ਕਬਰ ਉੱਪਰ ਮੱਥਾ ਟੇਕਣ ਲਈ ਆਉਣ ਲੱਗੇ ।ਇਹ ਇਕ ਅਜਿਹੀ ਕਬਰ ਸੀ ਜਿਸ ਵਿਚ ਜੋ ਵਿਅਕਤੀ ਕੋਈ ਵੀ ਆਪਣੇ ਦਿਲ ਦੀ ਗੱਲ ਪੁੱਛਦਾ ਸੀ ਤਾਂ ਉਸ ਦਾ ਜਵਾਬ ਕਬਰ ਵਿੱਚੋਂ ਕੋਈ ਮੁਰਦਾ ਵਿਅਕਤੀ ਦਿੰਦਾ ਸੀ ।ਇਹ ਸਭ ਲੋਕਾਂ ਦਾ ਮੰਨਣਾ ਸੀ ।

ਲੋਕ ਮੰਨਦੇ ਸਨ ਕਿ ਇਹ ਕਿਸੇ ਪੀਰ ਦੀ ਕਬਰ ਹੈ ਅਤੇ ਉਹ ਉਨ੍ਹਾਂ ਦਾ ਭਲਾ ਕਰਨ ਲਈ ਵਿੱਚੋਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ ।ਪਰ ਜਿਉਂ ਹੀ ਇਸ ਗੱਲ ਦਾ ਪਤਾ ਉਸ ਇਲਾਕੇ ਦੀ ਪੁਲੀਸ ਨੂੰ ਲੱਗਿਆ ।ਤਾਂ ਉਨ੍ਹਾਂ ਨੇ ਇਸ ਗੱਲ ਬਾਰੇ ਛਾਣਬੀਣ ਸ਼ੁਰੂ ਕਰ ਦਿੱਤੀ ।ਜਦੋਂ ਪੁਲੀਸ ਉਸ ਕਬਰ ਵਾਲੀ ਜਗ੍ਹਾ ਉੱਪਰ ਪਹੁੰਚੀ ਅਤੇ ਪੁਲੀਸ ਦੁਆਰਾ ਉਸ ਕਬਰ ਨੂੰ ਪੁੱਟਿਆ ਗਿਆ ।ਤਾਂ ਸਭ ਨੂੰ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਚਾਹੁੰਦੇ ਉਸ ਕਬਰ ਵਿੱਚ ਕੋਈ ਮੁਰਦਾ ਪੀਰ ਨਹੀਂ ਬਲਕਿ ਇਕ ਜ਼ਿੰਦਾ ਇਨਸਾਨ ਬੈਠਾ ਸੀ ।

 

ਜੋ ਕਿ ਇਕ ਪੀਰ ਬਣ ਕੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਦਿੰਦਾ ਸੀ ।ਉਸ ਨੇ ਕਵਰ ਵਿਚ ਆਪਣੇ ਲਈ ਸਾਰੇ ਪ੍ਰਬੰਧ ਕੀਤੇ ਹੋਏ ਸਨ ਅਤੇ ਲੋਕਾਂ ਨੂੰ ਬੁੱਧੂ ਬਣਾ ਕੇ ਬਹੁਤ ਸਾਰਾ ਪੈਸਾ ਲੁੱਟ ਰਿਹਾ ਸੀ ।ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਲੋਕਾਂ ਦਾ ਅੰਧ ਵਿਸ਼ਵਾਸ ਕੇ ਕਿਸ ਹੱਦ ਤਕ ਵਧ ਚੁੱਕਿਆ ਹੈ

ਹੁਣ ਪਾਕਿਸਤਾਨ ਪੁਲੀਸ ਵੱਲੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ।ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਧਰਮ ਦੇ ਨਾਂ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ।

Leave a Reply

Your email address will not be published.