ਕੌਣ ਕਰਨਾ ਚਾਹੁੰਦਾ ਲੱਖੇ ਦਾ ਐਨਕਾਉਂਟਰ

Uncategorized

 ਕਿਸਾਨੀ ਸੰਘਰਸ਼ ਵਿਚ ਵੱਧ ਚਡ਼੍ਹ ਕੇ ਹਿੱਸਾ ਲੈ ਰਹੇ ਲੱਖਾ ਸਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਉਰਫ ਮੁੰਡੀ ਨੂੰ ਦਿੱਲੀ ਪੁਲੀਸ ਵੱਲੋਂ ਚੁੱਕੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਅੱਠ ਤਰੀਕ ਨੂੰ ਆਪਣਾ ਲਾਅ ਦਾ ਪੇਪਰ ਦੇਣ ਲਈ ਪਟਿਆਲੇ ਨੂੰ ਟ੍ਰੇਨ ਰਾਹੀਂ ਰਵਾਨਾ ਹੁੰਦਾ ਹੈ ਅਤੇ ਉਸ ਦੀ ਗੱਲਬਾਤ ਹੋਣ ਤੇ ਆਪਣੇ ਦੋਸਤ ਗੁਰਪ੍ਰੀਤ ਨਾਲ ਹੁੰਦੀ ਹੈ

ਜੋ ਕਿ ਮੋਟਰਸਾਈਕਲ ਉਪਰ ਉਸ ਨੂੰ ਲੈਣਾ ਰੇਲਵੇ ਸਟੇਸ਼ਨ ਪਟਿਆਲਾ ਉੱਪਰ ਪਹੁੰਚਦਾ ਹੈ ਮੋਟਰਸਾਈਕਲ ਉੱਪਰੋਂ ਉਹ ਯੂਨੀਵਰਸਿਟੀ ਦੇ ਕੋਲ ਅਰਬਨ ਅਸਟੇਟ ਪਹੁੰਚਦੇ ਹਨ ਤਦ ਹੀ ਉਨ੍ਹਾਂ ਦੇ ਸਾਹਮਣੇ ਇੱਕ ਗੱਡੀ ਆ ਖੜ੍ਹੀ ਹੋ ਜਾਂਦੀ ਹੈ ਜਿਸ ਵਿੱਚ ਚਾਰ ਪੰਜ ਬੰਦੇ ਹੁੰਦੇ ਹਨ ਅਤੇ ਉਨ੍ਹਾਂ ਵੱਲੋਂ ਦੋਵਾਂ ਨੂੰ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਜਾਂਦਾ ਹੈ ਗੱਡੀ ਦੇ ਚੱਲਣ ਤੋਂ ਬਾਅਦ ਗੁਰਦੀਪ ਸਿੰਘ ਉਰਫ ਮੁੰਡੀ ਤੋਂ ਉਸ ਦੇ ਭਰਾ ਲੱਖਾ ਸਿਧਾਣਾ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ

 

ਜਦੋਂ ਉਹ ਲੱਖੇ ਦਾ ਪਤਾ ਨਾ ਹੋਣ ਤੇ ਉਨ੍ਹਾਂ ਨੂੰ ਦੱਸਦਾ ਹੈ ਤਾਂ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਮੂੰਹ ਵਿਚ ਕੱਪੜਾ ਪਾ ਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਗੱਡੀ ਪੰਜ ਤੋਂ ਛੇ ਘੰਟੇ ਲਗਾਤਾਰ ਚਲਦੀ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਇਕ ਕਮਰੇ ਵਿੱਚ ਲਿਆ ਕੇ ਸੁੱਟ ਦਿੱਤਾ ਜਾਂਦਾ ਹੈ ਇਕ ਵਾਰ ਫਿਰ ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜੇ ਉਨ੍ਹਾਂ ਨੇ ਲੱਖੇ ਬਾਰੇ ਨਾ ਦੱਸਿਆ ਤਾਂ ਉਨ੍ਹਾਂ ਦਾ ਐਨਕਾਉਂਟਰ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਲੱਖੇ ਨੂੰ ਕਹਿਣ ਕਿ ਉਹ ਸੰਘਰਸ਼ ਤੋਂ ਪਿੱਛੇ ਹਟ ਜਾਵੇ ਨਹੀਂ ਉਹ ਲੱਖੇ ਦਾ ਐਨਕਾਉਂਟਰ ਵੀ ਕਰ ਦੇਣਗੇ ਅਤੇ ਕਿਹਾ ਜੇ ਲੱਖਾਂ ਇਸ ਗੱਲ ਲਈ ਨਹੀਂ ਮੰਨਦਾ ਤਾਂ ਗੁਰਦੀਪ ਸਿੰਘ ਉਰਫ ਮੁੰਡੀ ਉਸ ਨੂੰ ਮਾਰ ਦੇਵੇ ਇਸ ਲਈ ਉਸ ਨੂੰ ਪਿਸਟਲ ਵੀ ਫੜਾਈ ਜਾਂਦੀ ਹੈ

ਪਰ ਉਹ ਸਭ ਕੁਝ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਇਸ ਤੋਂ ਬਾਅਦ ਉਸ ਨੂੰ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਹੈ ਕਿ ਉਹ ਇਹ ਸਭ ਕੁਝ ਬਾਹਰ ਜਾ ਕੇ ਨਾ ਦੱਸੇ ਨਹੀਂ ਤਾਂ ਉਹ ਫਿਰ ਤੋਂ ਉਸ ਨੂੰ ਚੁੱਕ ਕੇ ਗੋਲੀ ਮਾਰ ਦੇਣਗੇ ਇਸ ਤੋਂ ਬਾਅਦ ਉਸੇ ਗੱਡੀ ਵਿੱਚ ਬਿਠਾ ਕੇ ਉਨ੍ਹਾਂ ਨੂੰ ਅੰਬਾਲੇ ਤਕ ਛੱਡਿਆ ਜਾਂਦਾ ਹੈ ਉਸ ਤੋਂ ਬਾਅਦ ਇਕ ਰੋਡਵੇਜ਼ ਬੱਸ ਰਾਹੀਂ ਉਹ ਅੰਬਾਲੇ ਤੋਂ ਪਟਿਆਲੇ ਤਕ ਪਹੁੰਚਦੇ ਹਨ ਅਤੇ ਆਪਣੇ ਦੋਸਤ ਦੇ ਕਮਰੇ ਵਿੱਚ ਪਹੁੰਚ ਕੇ ਆਪਣੇ ਘਰਦਿਆਂ ਨੂੰ ਫੋਨ ਕਰਕੇ ਆਪਣੇ ਸਹੀ ਸਲਾਮਤ ਹੋਣ ਦੀ ਖ਼ਬਰ ਦਿੰਦੇ ਹਨ

Leave a Reply

Your email address will not be published.