ਜਲ੍ਹਿਆਂਵਾਲੇ ਬਾਗ ਵਿਚ ਐਂਟਰੀ ਨਾ ਮਿਲਣ ਤੇ ਗਰਜਿਆ ਕਿਸਾਨ

Uncategorized

ਜਲ੍ਹਿਆਂਵਾਲੇ ਬਾਗ ਦੇ ਵਿੱਚ ਉੱਥੇ ਸ਼ਹੀਦ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣਗੇ ਕਿਸਾਨਾਂ ਨੂੰ ਰੋਕਣ ਤੇ ਕਿਸਾਨਾਂ ਵੱਲੋਂ ਸਰਕਾਰ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ।ਕਿਸਾਨਾਂ ਦਾ ਕਹਿਣਾ ਹੈ ਕਿ ਜਲ੍ਹਿਆਂਵਾਲਾ ਬਾਗ਼ ਕਿਸੇ ਵੀ ਕਾਰਪੋਰੇਟ ਘਰਾਣੇ ਦਾ ਅੱਡਾ ਨਹੀਂ ਹੈ ।

ਜਿਸ ਦੇ ਵਿਚ ਉਨ੍ਹਾਂ ਨੂੰ ਐਂਟਰੀ ਨਹੀਂ ਹੋਣ ਦਿੱਤਾ ਜਾਵੇਗਾ ।ਕਿਸਾਨਾਂ ਨੇ ਇਸ ਮਿੱਟੀ ਦੇ ਉੱਤੇ ਉਨ੍ਹਾਂ ਦੇ ਪੁਰਖਿਆਂ ਦਾ ਖੂਨ ਡੁੱਲ੍ਹਿਆ ਹੈ ।ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਹ ਅੱਜ ਇੱਥੇ ਆਏ ਹਨ ।ਪਰ ਸਰਕਾਰ ਦੁਆਰਾ ਉਨ੍ਹਾਂ ਨੂੰ ਜਲ੍ਹਿਆਂਵਾਲੇ ਬਾਗ਼ ਦੇ ਅੰਦਰ ਐਂਟਰ ਹੋਣ ਤੋਂ ਰੋਕਿਆ ਜਾ ਰਿਹਾ ਹੈ ।

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਗੱਲ ਤੋਂ ਡਰ ਰਹੀ ਹੈ ਕਿ ਜਲ੍ਹਿਆਂਵਾਲੇ ਬਾਗ ਦੇ ਵਿਚ ਜਾ ਕੇ ਉਹ ਆਪਣੇ ਪੁਰਖਿਆਂ ਨੂੰ ਯਾਦ ਕਰਕੇ ਉਨ੍ਹਾਂ ਦੀਆਂ ਪਾਈਆਂ ਲੈਣਾ ਉੱਤੇ ਨਾ ਚੱਲਣ ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰਾਂ ਨੇ ਆਪ ਕੋਈ ਵੀ ਰੈਲੀ ਕਰਨੀ ਹੁੰਦੀ ਹੈ ਤਾਂ ਕੋਈ ਵੀ ਕੋਰੋਨਾ ਉੱਥੇ ਨਹੀਂ ਆਉਂਦਾ ।

ਪਰ ਅੱਜ ਉਨ੍ਹਾਂ ਨੂੰ ਇਹ ਕਹਿ ਕੇ ਰੋਕਿਆ ਜਾ ਰਿਹੈ ਕਿ ਕੋਰੂਨਾ ਦੇ ਕਾਰਨ ਉਹ ਜਲ੍ਹਿਆਂਵਾਲੇ ਬਾਗ ਦੇ ਵਿਚ ਐਂਟਰ ਨਹੀਂ ਹੋ ਸਕਦੇ ।ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੁਰਖਿਆਂ ਨੂੰ ਸ਼ਰਧਾਂਜਲੀ ਦੇ ਕੇ ਹੀ ਰਹਿਣਗੇ ਅਤੇ ਲੋੜ ਪਈ ਤਾਂ ਉਹ ਜਲ੍ਹਿਆਂਵਾਲੇ ਬਾਗ ਦੇ ਅੱਗੇ ਧਰਨੇ ਦੇਣਗੇ ।

Leave a Reply

Your email address will not be published. Required fields are marked *