ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਨੇ ਬਦਲੀ ਆਪਣੇ ਪਿੰਡ ਦੀ ਨੁਹਾਰ

Uncategorized

ਸੂਬਾ ਪੰਜਾਬ ਦੇ ਪਿੰਡ ਹੁਣ ਪਹਿਲਾਂ ਨਾਲੋਂ ਵਿਕਾਸ ਦੇ ਰਾਹ ਤੇ ਪੈੜਾਂ ਪਾ ਰਹੇ ਨੇ ਇਸ ਦੀ ਇਕ ਉਦਾਹਰਨ ਜ਼ਿਲਾ ਬਠਿੰਡਾ ਹਲਕਾ ਮੌੜ ਦੇ ਪਿੰਡ ਮਾਣਕਖਾਨਾ ਵਿਚ ਦੇਖਣ ਨੂੰ ਮਿਲੀ ।ਜਿੱਥੋਂ ਦੀ ਸਰਪੰਚ ਸਿਆਸਤ ਦੀਪ ਕੌਰ ਨੇ ਸਾਰੇ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ।

ਜੋ ਕਿ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਹੈ । ਉਨ੍ਹਾਂ ਨੇ ਪਿੰਡ ਦਾ ਹਰ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਹੈ ।ਹੁਣ ਤੱਕ ਇਸ ਪਿੰਡ ਨੂੰ ਦੋ ਐਵਾਰਡ ਵੀ ਮਿਲ ਚੁੱਕੇ ਹਨ ।ਜਿਨ੍ਹਾਂ ਵਿੱਚੋਂ ਪਹਿਲਾ ਐਵਾਰਡ ਗਰਾਮ ਪੰਚਾਇਤ ਐਵਾਰਡ ਅਤੇ ਦੂਜਾ ਗੌਰਵ ਗ੍ਰਾਮ ਸਭਾ ਵਾੜ ਹੈ ।

ਸਰਪੰਚ ਸਿਆਸਤ ਦੀਪ ਕੌਰ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਬਣਾਉਣਾ ਚਾਹੁੰਦੇ ਹਨ ।ਇਸ ਲਈ ਉਹ ਆਪਣਾ ਸਾਰਾ ਕੰਮ ਪੂਰਾ ਮਨ ਲਗਾ ਕੇ ਕਰ ਰਹੇ ਹਨ ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੀ ਲਾਇਬਰੇਰੀ ਦਾ ਕੰਮ ਕਰਵਾਇਆ ।ਜਿਸ ਨਾਲ ਪਿੰਡ ਦੇ ਜੋ ਫ਼ੈਸਲਾ ਸਾਰੇ ਪਿੰਡ ਨੂੰ ਮਨਜ਼ੂਰ ਹੁੰਦਾ ਹੈ ਉਹੀ ਪਿੰਡ ਵਿਚ ਕੀਤਾ ਜਾਂਦਾ ਹੈ ਬੱਚੇ ਪੜ੍ਹ ਲਿਖ ਕੇ ਕੁਝ ਬਣ ਸਕਣ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ ।

 

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੰਡ ਵਿੱਚੋਂ ਹਰ ਇੱਕ ਘਰ ਨੂੰ ਡਸਟਬਿਨ ਵੰਡੇ ਹਨ ਤਾਂ ਕਿ ਪਿੰਡ ਦੀ ਸਫ਼ਾਈ ਪ੍ਰਾਪਰ ਤਰੀਕੇ ਨਾਲ ਕੀਤੀ ਜਾ ਸਕੇ ।ਤਾਂ ਕਿ ਪਿੰਡ ਨੂੰ ਪੂਰੀ ਤਰ੍ਹਾਂ ਸਾਫ ਸੁਥਰਾ ਰੱਖਿਆ ਜਾ ਸਕੇ ।ਸਕੂਲ ਦੀ ਇਮਾਰਤ ਪੱਕੀ ਅਤੇ ਸਾਫ਼ ਬਣਾਈ ਗਈ ਹੈ ।ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਰਪੰਚ ਹਰ ਇੱਕ ਫ਼ੈਸਲਾ ਸਾਰੇ ਪਿੰਡ ਦੀ ਰਾਇ ਨਾਲ ਲੈਂਦੀ ਹੈ । ਜੋ ਫ਼ੈਸਲਾ ਸਾਰੇ ਪਿੰਡ ਵੱਲੋਂ ਕੀਤਾ ਜਾਂਦਾ ਹੈ ਉਸ ਨੂੰ ਹੀ ਪੰਚਾਇਤ ਮੰਨਦੀ ਹੈ ।ਪਿੰਡ ਦੇ ਲੋਕਾਂ ਦਾ ਕਹਿਣਾ ਹੈ ਜਿਥੇ ਸਾਰੇ ਪੰਜਾਬ ਦੇ ਪੰਚ ਸਰਪੰਚ ਗਰਾਂਟਾਂ ਖਾਣ ਤੇ ਲੱਗੇ ਹਨ ਉੱਥੇ ਉਨ੍ਹਾਂ ਦੇ ਪਿੰਡ ਦੀ ਸਰਪੰਚ ਨੇ ਪਿੰਡ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਹੈ ।

Leave a Reply

Your email address will not be published.