ਜੱਸ ਬਾਜਵੇ ਨੇ ਮੋਦੀ ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ

Uncategorized

ਜੱਸ ਬਾਜਵਾ ਨੇ ਅੱਜ ਕਿਸਾਨ ਅੰਦੋਲਨ ਦੀ ਸਟੇਜ ਤੋਂ ਬੋਲਦੇ ਹੋਏ ਮੋਦੀ ਸਰਕਾਰ ਨੂੰ ਪਾਈਆਂ ਲਾਹਨਤਾਂ ਅਤੇ ਇਹ ਦੱਸਿਆ ਕਿ ਪੰਜਾਬੀ ਲੋਕ ਪਿੱਛੇ ਹਟਣ ਵਾਲੇ ਨਹੀਂ ਹਨ ।

ਹੁਣ ਤਾਂ ਉਨ੍ਹਾਂ ਦਾ ਅੰਦੋਲਨ ਸਾਰੇ ਸੰਸਾਰ ਵਿਚ ਫੈਲ ਚੁੱਕਿਆ ਹੈ ਹਰ ਇਕ ਵਿਅਕਤੀ ਨੂੰ ਇਸ ਅੰਦੋਲਨ ਬਾਰੇ ਪਤਾ ਹੈ ।ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਉਨ੍ਹਾਂ ਨੂੰ ਪੌਦੇ ਆਉਣ ਤੋਂ ਰੋਕਣ ਦੀਆਂ ਧਮਕੀਆਂ ਦੇ ਰਹੇ ਹਨ ।ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਿਲਮਾਂ ਜਾਂ ਗੀਤਾਂ ਤੋਂ ਪਹਿਲਾਂ ਉਨ੍ਹਾਂ ਦੀ ਕਿਸਾਨੀ ਹੈ ਅਤੇ ਉਨ੍ਹਾਂ ਨੂੰ ਬੰਬਈ ਆਉਣ ਦਾ ਕੋਈ ਸ਼ੌਕ ਨਹੀਂ ਹੈ ।

 

ਇਸ ਲਈ ਉਹ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਏ ਬੀੜਾਂ ਇੱਥੋਂ ਵਾਪਸ ਨਹੀਂ ਜਾਣਗੇ ।ਉਨ੍ਹਾਂ ਨੇ ਕਿਹਾ ਕਿ ਜਿਸ ਜਵਾਨੀ ਨੂੰ ਸਰਕਾਰਾਂ ਵੱਲੋਂ ਜਾਂ ਲੋਕਾਂ ਵੱਲੋਂ ਨਸ਼ਈ ਕਹਿ ਕੇ ਭੰਡਿਆ ਜਾਂਦਾ ਸੀ ਅੱਜ ਉਸ ਜਵਾਨੀ ਨੇ ਦਿਖਾ ਦਿੱਤਾ ਕਿ ਉਨ੍ਹਾਂ ਚ ਵੀ ਉਨ੍ਹਾਂ ਦੇ ਪੁਰਖਿਆਂ ਦਾ ਹੀ ਖੂਨ ਹੈ ਜੋ ਵਕਤ ਪੈਣ ਤੇ ਵੱਡੀ ਤੋਂ ਵੱਡੀ ਤਾਕਤ ਨਾਲ ਮੱਥਾ ਲਾ ਸਕਦੇ ਹਨ ।

ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਉਨ੍ਹਾਂ ਦੇ ਅੰਦੋਲਨ ਨੂੰ ਗੋਰੇ ਵੀ ਮੱਦਦ ਕਰ ਰਹੇ ਹਨ ਅਤੇ ਸਲਾਹ ਰਹੇ ਹਨ ।ਉਨ੍ਹਾਂ ਨੇ ਕਿਹਾ ਕਿ ਹਰ ਇੱਕ ਗੱਲ ਸਮਝਦਾਰੀ ਅਤੇ ਠਰੰਮੇ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਉਸ ਦਾ ਲੰਮਾ ਅਸਰ ਹੋਵੇ ।ਕੋਈ ਵੀ ਭੜਕਾਊ ਬਿਆਨ ਨਹੀਂ ਦੇਣਾ ਚਾਹੀਦਾ ਤਾਂ ਜੋ ਜਵਾਨੀ ਕਿਸੇ ਗਲਤ ਰਾਹ ਤੇ ਜਾ ਜਾਵੇ ।

ਜੱਸ ਬਾਜਵਾ ਨੇ ਕਿਹਾ ਕਿ ਉਹ ਅਪੀਲ ਕਰਦੇ ਹਨ ਕਿ ਸਾਰੇ ਲੋਕ ਇਕੱਠੇ ਹੋ ਕੇ ਇਸ ਸਰਕਾਰ ਦੇ ਖਿਲਾਫ ਲੜਨ ਤਾਂ ਜੋ ਉਨ੍ਹਾਂ ਦੀ ਜਿੱਤ ਹੋ ਸਕੇ ਅਤੇ ਉਹ ਇਹ ਕਾਲੇ ਕਾਨੂੰਨ ਵਾਪਸ ਕਰਾ ਸਕਣ ।ਇਸ ਨੂੰ ਚੰਗੀ ਤਰ੍ਹਾਂ ਸੁਣਨ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ

Leave a Reply

Your email address will not be published. Required fields are marked *