ਵਾਅਦੇ ਤਾਂ ਪੂਰੇ 85 ਕੀਤੇ ਪਰ ਪੂਰਾ ਇੱਕ ਵੀ ਨਹੀਂ ਕੀਤਾ

Uncategorized

ਗ਼ਰੀਬੀ ਇੱਕ ਕੋਹੜ ਇਹ ਕਹਿੰਦੇ ਤਾਂ ਸੁਣਿਆ ਹੀ ਹੋਵੇਗਾ ਪਰ ਬਹੁਤ ਲੋਕਾਂ ਲਈ ਇਹ ਸੱਚਮੁੱਚ ਹੀ ਕੋਹੜ ਬਣ ਜਾਂਦਾ ਹੈ ।ਇਸੇ ਤਰ੍ਹਾਂ ਦਾ ਹੀ ਇੱਕ ਪਰਿਵਾਰ ਸਾਹਮਣੇ ਆਇਆ ਹੈ ।ਜਿਸ ਪਰਿਵਾਰ ਵਿੱਚ ਇੱਕ ਬਜ਼ੁਰਗ ਮਾਤਾ ਅਤੇ ਉਸ ਦੀਆਂ ਦੋ ਮੰਦਬੁੱਧੀ ਕੁੜੀਆਂ ਹਨ ।ਉਨ੍ਹਾਂ ਦੇ ਕੋਲ ਇਕ ਕੱਚਾ ਮਕਾਨ ਹੈ ।

ਘਰ ਦੀ ਹਾਲਤ ਦੇਖ ਕੇ ਵਿਅਕਤੀ ਨੂੰ ਰੋਣਾ ਆ ਜਾਂਦਾ ਹੈ ।ਉਸ ਘਰ ਦੇ ਮਾਤਾ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਬਹੁਤ ਸਾਰੇ ਨੇਤਾ ਆਉਂਦੇ ਹਨ ਅਤੇ ਬਹੁਤ ਸਾਰੇ ਵਾਅਦੇ ਕਰਕੇ ਜਾਂਦੇ ਹਨ ਪਰ ਪੂਰਾ ਇੱਕ ਵੀ ਨਹੀਂ ਕੀਤਾ ਜਾਂਦਾ ।ਮਾਤਾ ਜੀ ਕਹਿੰਦੇ ਹਨ ਕਿ ਉਹ ਤਾਂ ਸਿਰਫ ਰੱਬ ਤੋਂ ਮੌਤ ਮੰਗਦੇ ਹਨ ਤਾਂ ਜੋ ਉਸ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਇਸ ਜੱਗ ਤੋਂ ਛੁਟਕਾਰਾ ਹੋ ਸਕੇ ।

ਕਿਉਂਕਿ ਉਹ ਕਹਿੰਦੇ ਹਨ ਕਿ ਲੋਕ ਪਿੰਡ ਵਿਚ ਉਨ੍ਹਾਂ ਨੂੰ ਝਿੜਕਾਂ ਮਾਰਦੇ ਹਨ ।ਪਿੰਡ ਦੇ ਲੋਕ ਉਨ੍ਹਾਂ ਤੋਂ ਨਫਰਤ ਕਰਦੇ ਹਨ ਕਿਉਂਕਿ ਉਹ ਗ਼ਰੀਬ ਹਨ ਅਤੇ ਸਾਫ ਸੁਥਰੇ ਨਹੀਂ ਹਨ ।ਇਸ ਪਰਿਵਾਰ ਵਿਚ ਕੋਈ ਕਮਾਉਣ ਵਾਲਾ ਨਹੀਂ ਹੈ ।ਦੋ ਮੰਦਬੁੱਧੀ ਬੱਚੀਆਂ ਹਨ ਜਿਨ੍ਹਾਂ ਨੂੰ ਆਪਣੇ ਆਪ ਦਾ ਵੀ ਪਤਾ ਨਹੀਂ ਹੈ ।

ਮਾਤਾ ਜੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਿਰਫ਼ ਆਪਣੀਆਂ ਬੱਚੀਆਂ ਦਾ ਫਿਕਰ ਹੈ ਉਹ ਸਰਕਾਰ ਤੋਂ ਆਪਣੇ ਲਈ ਮਦਦ ਦੀ ਗੁਹਾਰ ਲਗਾ ਰਹੀਆਂ ਹਨ । ਇਸ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀ ਵੀਡਿਓ ਨੂੰ ਜ਼ਰੂਰ ਦੇਖੋ

Leave a Reply

Your email address will not be published.