ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਸਭ ਨੂੰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ।ਜਿਸ ਵਿਚ ਕੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਵਿੱਚ ਹਸਪਤਾਲ ਦੇ ਕੁਝ ਕਰਮਚਾਰੀ ਡਿਪਰੈਸ਼ਨ ਦੇ ਸ਼ਿਕਾਰ ਇਕ ਮਰੀਜ਼ ਨਾਲ ਕੁੱਟਮਾਰ ਕਰ ਰਹੇ ਹਨ ।
ਇਸ ਬਾਰੇ ਮਰੀਜ਼ ਦੇ ਪਰਿਵਾਰ ਨੇ ਦੱਸਦੇ ਹੋਏ ਕਿਹਾ ਕੀ ਉਨ੍ਹਾਂ ਨੇ ਦੋ ਦਿਨ ਪਹਿਲਾਂ ਆਪਣਾ ਮਰੀਜ਼ ਇਸ ਹਸਪਤਾਲ ਵਿੱਚ ਐਡਮਿਟ ਕਰਵਾਇਆ ਸੀ ।ਜਿਸ ਨੂੰ ਕਿ ਦੋ ਦਿਨ ਬਾਅਦ ਛੁੱਟੀ ਹੋਣੀ ਸੀ ਪਰ ਡਾਕਟਰ ਸਾਹਿਬ ਨੇ ਉਸ ਦੇ ਪੇਟ ਦਰਦ ਦਾ ਬਹਾਨਾ ਲਾ ਕੇ ਉਸ ਨੂੰ ਹੋਰ ਦਿਨ ਰੱਖਣ ਲਈ ਕਿਹਾ ।ਪਰ ਜਦ ਪਰਿਵਾਰਕ ਮੈਂਬਰ ਮਰੀਜ਼ ਕੋਲ ਗਏ ਤਾਂ ਉਸ ਨੇ ਦੱਸਿਆ ਕਿ ਉਸਦੀ ਰਾਤੀਂ ਹਸਪਤਾਲ ਕਰਮਚਾਰੀਆਂ ਵਲੋਂ ਕੁੱਟਮਾਰ ਹੋਈ ਹੈ ।
ਜਦੋਂ ਪਰਿਵਾਰ ਨੇ ਇਸ ਬਾਰੇ ਸੀਨੀਅਰ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ।ਪਰ ਜਦੋਂ ਪਰਿਵਾਰਕ ਮੈਂਬਰਾਂ ਨੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਖੁਲ੍ਹਵਾਇਆ ਤਾਂ ਸਾਰਾ ਸੱਚ ਸਾਹਮਣੇ ਆ ਗਿਆ ।ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਕ ਪਰਦੇ ਦੇ ਅੰਦਰ ਇਕ ਮਰੀਜ਼ ਦੀ ਕਰਮਚਾਰੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ ।ਅਤੇ ਉਸ ਦੇ ਨਾਲ ਹੀ ਇੱਕ ਹੋਰ ਡਿਪਰੈਸ਼ਨ ਦਾ ਮਰੀਜ਼ ਪਿਆ ਹੈ ।
ਇਸ ਸਬੂਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਹਸਪਤਾਲ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਰੀਜ਼ ਪਹਿਲਾਂ ਹੀ ਡਿਪਰੈਸ਼ਨ ਦਾ ਸ਼ਿਕਾਰ ਹੈ ਜੇਕਰ ਇਸ ਕੁੱਟਮਾਰ ਕਾਰਨ ਉਨ੍ਹਾਂ ਦੇ ਮਰੀਜ਼ ਨੂੰ ਕੁਝ ਹੋ ਜਾਂਦਾ ਹੈ ਤਾਂ ਇਸਦਾ ਜ਼ਿੰਮੇਵਾਰ ਹਸਪਤਾਲ ਹੋਵੇਗਾ ।