ਖੇਤੀ ਕਾਨੂੰਨ ਦੇ ਖ਼ਿਲਾਫ਼ ਅਜੇ ਅੰਦੋਲਨ ਚੱਲ ਰਿਹਾ ਹੈ ਪਰ ਇਸ ਦੇ ਮਾੜੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ।ਕਿਉਂਕਿ ਜਿੱਥੇ ਇਹ ਕਾਨੂੰਨ ਪਹਿਲਾਂ ਤੋਂ ਹੀ ਲਾਗੂ ਹਨ ਉਸ ਜਗ੍ਹਾ ਦੇ ਕਿਸਾਨ ਆਪਣੀਆਂ ਫਸਲਾਂ ਨੂੰ ਵੇਚਣ ਲਈ ਪੰਜਾਬ ਵੱਲ ਰੁਖ਼ ਕਰ ਰਹੇ ਹਨ ।
ਅਜਿਹਾ ਹੀ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ ਵਿਚ ਜਿੱਥੇ ਕਿ ਇਕ ਕਣਕ ਦਾ ਭਰਿਆ ਟਰਾਲਾ ਕਿਸਾਨਾਂ ਵੱਲੋਂ ਫੜਿਆ ਗਿਆ ।ਜੋ ਕਿ ਬਿਹਾਰ ਤੋਂ ਆਇਆ ਹੈ ।ਜਿਸ ਦੇ ਵਿਚ ਸਨਤਾਲੀ ਟਨ ਨਵੀਂ ਕਣਕ ਭਰੀ ਹੋਈ ਹੈ ।ਜਿਸ ਦੇ ਕੇ ਛੇ ਸੌ ਚਾਲੀ ਗੱਟੇ ਬਣਦੇ ਹਨ ।ਉਸ ਟਰਾਲੇ ਦੇ ਡਰਾਈਵਰ ਤੋਂ ਪੁੱਛਣ ਤੇ ਉਸ ਨੇ ਕਿਹਾ ਕਿ ਇਹ ਕਣਕ ਉਸ ਨੂੰ ਭਰਨ ਵੇਲੇ ਕਿਸੇ ਕੈਮੀਕਲ ਫੈਕਟਰੀ ਵਿਚ ਲਾਹੁਣ ਲਈ ਕਿਹਾ ਗਿਆ ਸੀ ।
ਪਰ ਜਦੋਂ ਬਠਿੰਡੇ ਆ ਕੇ ਉਨ੍ਹਾਂ ਨੇ ਮਾਲਕ ਨੂੰ ਫੋਨ ਕਰਿਆ ਤਾਂ ਉਨ੍ਹਾਂ ਨੇ ਇਸ ਨੂੰ ਮੰਡੀ ਵਿੱਚ ਉਤਾਰਨ ਲਈ ਕਿਹਾ ।ਪਰ ਉਨ੍ਹਾਂ ਦੇ ਮਨਸੂਬੇ ਪੂਰੇ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ।ਅਤੇ ਕਿਸਾਨਾਂ ਨੇ ਉਸਦਾ ਟਾਲਾ ਘੇਰ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ।
ਡਰਾਈਵਰ ਦੇ ਦੱਸਣ ਅਨੁਸਾਰ ਬਿਹਾਰ ਤੋਂ ਪੱਚੀ ਤੋਂ ਤੀਹ ਟਰੱਕ ਕਣਕ ਦੇ ਭਰ ਕੇ ਪੰਜਾਬ ਵੱਲ ਆਏ ਹਨ ।ਹੁਣ ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿੱਥੇ ਇਹ ਕਾਨੂੰਨ ਪਹਿਲਾਂ ਤੋਂ ਹੀ ਪਾਸ ਹੋਏ ਹਨ ਉਸ ਸੂਬੇ ਦੇ ਲੋਕ ਪੰਜਾਬ ਵੱਲ ਆਪਣੀਆਂ ਫਸਲਾਂ ਵੇਚਣ ਲਈ ਰੁਖ਼ ਕਰ ਰਹੇ ਹਨ ।ਤਾਂ ਜੋ ਉਹ ਵੱਧ ਤੋਂ ਵੱਧ ਆਮਦਨ ਕਮਾ ਸਕਣ ।
ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੇਕਰ ਇਹ ਖੇਤੀ ਕਾਨੂੰਨ ਬਿਲ ਪੰਜਾਬ ਵਿਚ ਪਾਸ ਹੁੰਦੇ ਹਨ ਤਾਂ ਪੰਜਾਬ ਦੀ ਖੇਤੀ ਪਹਿਲਾਂ ਨਾਲੋਂ ਕਿਤੇ ਪਿੱਛੇ ਚਲੀ ਜਾਏਗੀ ।ਪੰਜਾਬ ਦਾ ਕਿਸਾਨ ਵੀ ਦੂਜੇ ਸੂਬਿਆਂ ਦੇ ਹੱਥਾਂ ਵੱਲ ਦੇਖਣ ਲਈ ਮਜਬੂਰ ਹੋ ਜਾਏਗਾ ।ਕਾਰਪੋਰੇਟ ਘਰਾਣਿਆਂ ਨੇ ਆਪਣੀ ਮਰਜ਼ੀ ਨਾਲ ਫਸਲਾਂ ਦੇ ਮੁੱਲ ਲਾਉਣੇ ਹਨ ।ਜਿਸ ਦੇ ਨਾਲ ਕੇ ਪੰਜਾਬ ਦਾ ਕਿਸਾਨ ਕੰਗਾਲ ਹੋ ਜਾਏਗਾ ।