ਪੁੱਤਾਂ ਵਾਂਗੂ ਪਾਲੀ ਫਸਲ ਅੱਖਾਂ ਦੇ ਸਾਹਮਣੇ ਸੜੀ ,ਧਾਹਾਂ ਮਾਰ ਰੋਇਆ ਕਿਸਾਨ

Uncategorized

ਫ਼ਿਰੋਜ਼ਪੁਰ ਦੇ ਪਿੰਡ ਹਕੂਮਤ ਵਾਲਾ ਵਿੱਚ ਬਿਜਲੀ ਪਲਾਂਟ ਦੇ ਬਾਹਰ ਭਿਆਨਕ ਅੱਗ ਲੱਗਣ ਕਰਕੇ 5911 ਟਰੈਕਟਰ ਅਤੇ ਇੱਕ ਟਰਾਲਾ , ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ ਅਤੇ ਖੜ੍ਹੀਆਂ ਫਸਲਾਂ ਨੂੰ ਵੀ ਖ਼ਤਰਾ ਹੋ ਗਿਆ ।

ਮੌਕੇ ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਕਾਂਗਰਸੀ ਵਿਧਾਇਕ ਵੱਲੋਂ ਇੱਥੇ ਪਰਾਲੀ ਦੀ ਫੈਕਟਰੀ ਲਗਾਈ ਹੋਈ ਹੈ ਜਿਸ ਕਾਰਨ ਕਾਫ਼ੀ ਹਵਾ ਪ੍ਰਦੂਸ਼ਣ ਹੁੰਦਾ ਹੈ ਅਤੇ ਬਿਜਲੀ ਦੀਆਂ ਤਾਰਾਂ ਉੱਪਰੋਂ ਲੰਘਦੀਆਂ ਹਨ ਜਿਸ ਕਾਰਨ ਕਦੇ ਵੀ ਸਪਾਰਕ ਹੋ ਸਕਦਾ ਹੈ ਅਤੇ ਅੱਗ ਲੱਗ ਸਕਦੀ ਹੈ ਅਤੇ ਫੈਕਟਰੀ ਦੇ ਕਰਮਚਾਰੀਆਂ ਵੱਲੋਂ ਵਾਧੂ ਪਰਾਲੀ ਸਾੜੀ ਜਾਂਦੀ ਸੀ

 

ਜੋ ਕਦੇ ਵੀ ਹਵਾ ਦੇ ਬੁੱਲੇ ਨਾਲ ਉੱਡ ਕੇ ਕਿਸਾਨਾਂ ਦੀਆਂ ਫ਼ਸਲਾਂ ਸੁਆਹ ਕਰ ਸਕਦੀ ਸੀ । ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਵਾਰ ਇਨ੍ਹਾਂ ਵਿਧਾਇਕਾਂ ਨੂੰ ਸੁਚੇਤ ਕੀਤਾ ਕਿ ਇੱਥੇ ਭਾਰੀ ਨੁਕਸਾਨ ਹੋ ਸਕਦਾ ਹੈ ਪਰ ਉਨ੍ਹਾਂ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ , ਜਿਸ ਦਾ ਨਤੀਜਾ ਹੁਣ ਸਾਡੇ ਸਾਹਮਣੇ ਹੈ ਨਾਰਾਜ਼ ਹੁੰਦੇ ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਰਾਲੀ ਨੂੰ ਅੱਗ ਲਗਾਉਣ ਤੇ ਕਿਸਾਨਾ ਉੱਤੇ ਪਰਚੇ ਦਰਜ ਕੀਤੇ ਜਾਂਦੇ ਹਨ

ਹੁਣ ਇਨ੍ਹਾਂ ਵਿਧਾਇਕਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ , ਨਾ ਹੀ ਕੋਈ ਅੱਗ ਬੁਝਾਊ ਗੱਡੀ ਦਾ ਇੰਤਜ਼ਾਮ ਹੋਇਆ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੀਤੀ ਜਾਵੇ ।

Leave a Reply

Your email address will not be published.