ਹਾਲਾਂਕਿ ਟੀਵੀ ਇੱਕ ਮਨੋਰੰਜਨ ਦਾ ਸਾਧਨ ਹੈ ਪਰ ਕਈ ਵਾਰ ਇਹ ਸਾਡੇ ਦਿਮਾਗ ਤੇ ਕੰਟਰੋਲ ਕਰ ਲੈਂਦਾ ਹੈ , ਇਸੇ ਤਰ੍ਹਾਂ ਦੀ ਘਟਨਾ ਹੁਸ਼ਿਆਰਪੁਰ ਦੇ ਪਿੰਡ ਬਸੀ ਕਾਲੇ ਖਾਂ ਦੀ ਹੈ ਜਿੱਥੇ 16 ਸਾਲਾ ਪੋਤਾ ਯੁਵਰਾਜ ਸਿੰਘ ਨੇ ਆਪਣੀ 83 ਸਾਲਾ ਦਾਦੀ ਦਾ ਬੜੀ ਬੇਰਹਿਮੀ ਨਾਲ ਕ-ਤ-ਲ ਕਰ ਦਿੱਤਾ ।
ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਯੁਵਰਾਜ ਸਿੰਘ ਦੇ ਮਾਤਾ ਪਿਤਾ ਆਪਣੇ ਵਿਆਹ ਦੀ ਵਰ੍ਹੇਗੰਢ ਵਾਸਤੇ ਖਰੀਦਦਾਰੀ ਕਰਨ ਲਈ ਘਰੋਂ ਬਾਹਰ ਗਏ ਹੋਏ ਸਨ ਅਤੇ ਘਰ ਵਿੱਚ ਦਾਦੀ ਪੋਤਾ ਇਕੱਲੇ ਹੀ ਸਨ ।
ਦਾਦੀ ਦੀਆਂ ਗਾਲ੍ਹਾਂ ਕੱਢਣ ਦੀ ਆਦਤ ਤੋਂ ਮਜਬੂਰ ਹੋ ਕੇ ਯੁਵਰਾਜ ਸਿੰਘ ਨੇ ਪਹਿਲਾਂ ਆਪਣੀ ਦਾਦੀ ਦੇ ਸਿਰ ਉੱਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਅਤੇ ਫਿਰ ਉਸ ਨੂੰ ਅੱਗ ਲਗਾ ਕੇ ਜਿਉਂਦਿਆਂ ਹੀ ਸਾੜ ਦਿੱਤਾ ।ਇੰਨਾ ਹੀ ਨਹੀਂ ਬਾਅਦ ਵਿਚ ਦੋਸ਼ੀ ਨੇ ਆਪਣੇ ਆਪ ਨੂੰ ਬੈੱਡ ਵਿੱਚ ਬੰਦ ਕਰ ਲਿਆ ਅਤੇ ਸਾਰੀ ਘਟਨਾ ਦਾ ਦੋਸ਼ ਕਿਸੇ ਅਣਪਛਾਤੇ ਵਿਅਕਤੀਆਂ ਦੇ ਸਿਰ ਪਾ ਦਿੱਤਾ ਇਸ ਤਰ੍ਹਾਂ ਯੁਵਰਾਜ ਸਿੰਘ ਨੇ ਪੁਲੀਸ ਅਤੇ ਆਪਣੇ ਮਾਤਾ ਪਿਤਾ ਨੂੰ ਕਾਫੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ 10 ਘੰਟੇ ਦੀ ਮਿਹਨਤ ਤੋਂ ਬਾਅਦ ਇਹ ਕਤਲ ਦੀ ਗੁੱਥੀ ਸੁਲਝਾ ਲਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ।
ਯੁਵਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਟੀ.ਵੀ. ਸੀਰੀਅਲਾਂ ਤੋਂ ਪ੍ਰਭਾਵਿਤ ਹੋ ਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ । ਇਸ ਘਟਨਾ ਨੂੰ ਦੇਖਦੇ ਹੋਏ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੀ ਮਾਨਸਿਕ ਹਾਲਤ ਉੱਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਨੂੰ ਅੱਗੇ ਤੋਂ ਅਜਿਹੀ ਘਟਨਾ ਦੇਖਣ ਨੂੰ ਨਾ ਮਿਲੇ ।