ਦਿੱਲੀ ਬਾਰਡਰ ਤੇ ਸ਼ੇਰ ਵਾਂਗੂ ਗਰਜਿਆ ਗੁਰੂ ਦਾ ਇਹ ਸਿੰਘ

Uncategorized

ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਸਾਨ ਅੰਦੋਲਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਵਿੱਚ ਜੋਸ਼ ਤੇ ਗੁੱਸਾ ਵੀ ਵਧਦਾ ਜਾ ਰਿਹਾ ਹੈ। ਹਰ ਰੋਜ਼ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਤੇ ਬੁਲਾਰੇ ਆਪਣਾ ਪੱਖ ਰੱਖਦੇ ਹਨ ਅਤੇ ਸਰਕਾਰ ਨੂੰ ਲਾਹਨਤਾਂ ਪਾਉਂਦੇ ਹਨ

 

ਇਸ ਦੌਰਾਨ ਇਕ ਸਿੱਖ ਨੌਜਵਾਨ ਨੇ ਲੋਕਾਂ ਵਿੱਚ ਜੋਸ਼ ਭਰਨ ਵਾਲੇ ਸ਼ਬਦ ਕਹੇ ਉਨ੍ਹਾਂ ਨੇ ਧਰਨੇ ਤੇ ਬੈਠੇ ਬਜ਼ੁਰਗਾਂ ਨੂੰ ਅਸਲ ਹੀਰੋ ਅਤੇ ਸੈਲੀਬ੍ਰਿਟੀ ਕਿਹਾ ਅਤੇ ਕੁਝ ਲੋਕਾਂ ਨੂੰ ਲਾਹਨਤਾਂ ਪਾਈਆਂ ਜੋ ਅੰਦੋਲਨ ਵਿੱਚ ਨਾ ਆਉਣ ਦੇ ਬਹਾਨੇ ਬਣਾਉਂਦੇ ਹਨ ਅਤੇ ਕਿਹਾ ਜੇ ਕਿਸੇ ਸਿਆਸੀ ਪਾਰਟੀ ਦੀ ਕੋਈ ਰੈਲੀ ਹੋਵੇ ਤਾਂ ਇਹ ਬਹਾਨੇ ਬਣਾਉਣ ਵਾਲੇ ਲੋਕ ਟਰਾਲੀਆਂ ਭਰ ਭਰ ਕੇ ਜਾਂਦੇ ਹਨ ।

 

ਉਨ੍ਹਾਂ ਨੇ ਲੋਕਾਂ ਨੂੰ ਸਮਝਾਉਂਦੇ ਹੋਏ ਕਿਹਾ , ਕਿ ਕਿਵੇਂ ਇਨ੍ਹਾਂ ਸਿਆਸੀ ਪਾਰਟੀਆਂ ਨੇ ਹੀ ਪੰਜਾਬ ਨੂੰ ਹੋਰਨਾਂ ਸੂਬਿਆਂ ਤੋਂ ਅਲੱਗ ਕਰਕੇ ਇੱਕ ਛੋਟਾ ਜਿਹਾ ਰਾਜ ਬਣਾ ਦਿੱਤਾ , ਪਰ ਸਾਡੇ ਲੋਕਾਂ ਨੂੰ ਸਮਝ ਨਹੀਂ ਲੱਗੀ ਕਿ ਇਹ ਸਰਕਾਰਾਂ ਸਾਨੂੰ ਕਿਵੇਂ ਲੁੱਟ ਰਹੀਆਂ ਹਨ ।

 

ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਆਪਣੀਆਂ ਫ਼ਸਲਾਂ ਨੂੰ ਸਾਂਭਣ ਤੋਂ ਬਾਅਦ ਸਾਰਿਆਂ ਨੂੰ ਦਿੱਲੀ ਵੱਲ ਕੂਚ ਕਰਨਾ ਚਾਹੀਦਾ ਹੈ ,ਤਾਂ ਕਿ ਅਸੀਂ ਇਹ ਕਿਸਾਨੀ ਅੰਦੋਲਨ ਜਿੱਤ ਸਕੀਏ ਕਿਉਂਕਿ ਜੇ ਅਸੀਂ ਇਹ ਮੋਰਚਾ ਨਾ ਜਿੱਤ ਸਕੇ ਤਾਂ ਸਾਡੀਆਂ ਫ਼ਸਲਾਂ ਦਾ ਕੋਈ ਮੁੱਲ ਨਹੀਂ ਪੈਣਾ ।

Leave a Reply

Your email address will not be published. Required fields are marked *