ਨਵਾਂ ਸ਼ਹਿਰ ਦੇ ਹਲਕਾ ਬੰਗਾ ਦੇ ਪਿੰਡ ਮੁਕੰਦਪੁਰ ਮਾਰਗ ਤੇ ਬਣੇ ਪੈਲੇਸ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਵਿਆਹ ਵਿੱਚ ਦਾਖ਼ਲ ਹੋਏ ਦੋ ਮੁੰਡਿਆਂ ਨੇ ਇਕ ਨਵਾਂ ਹੀ ਕਾਰਾ ਕਰ ਦਿੱਤਾ । ਚਲਦੇ ਵਿਆਹ ਵਿਚ ਬਾਹਰ ਤੋਂ ਆ ਕੇ ਦੋ ਮੁੰਡੇ ਐਂਟਰ ਹੁੰਦੇ ਹਨ ।ਉਹ ਆਪਣਾ ਖਾਣਾ ਪੀਣਾ ਖਾ ਕੇ ਜਦੋਂ ਸ਼ਗਨ ਪੈਣ ਲੱਗਦਾ ਹੈ ਤਾਂ ਲਾੜਾ ਅਤੇ ਲਾੜੀ ਦੇ ਕੋਲ ਜਾ ਕੇ ਖੜ੍ਹੇ ਹੋ ਜਾਂਦੇ ਹਨ ।
ਇਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਉਨ੍ਹਾਂ ਦਾ ਡਰਾਮਾ ।ਦੋਵੇਂ ਮੁੰਡੇ ਇੱਕ ਮੁੰਡਾ ਕੁੜੀ ਅਤੇ ਦੂਜਾ ਮੁੰਡਾ ਮੁੰਡੇ ਦੇ ਅੱਗਿਓਂ ਪੈਸੇ ਚੱਕਣੇ ਸ਼ੁਰੂ ਕਰ ਦਿੰਦਾ ਹੈ ।ਸਾਰੇ ਰਿਸ਼ਤੇਦਾਰ ਉਨ੍ਹਾਂ ਨੂੰ ਲਾੜਾ ਲਾੜੀ ਦੇ ਰਿਸ਼ਤੇਦਾਰ ਹੀ ਸਮਝਦੇ ਹਨ ਇਸ ਲਈ ਕੋਈ ਕੁਝ ਨਹੀਂ ਬੋਲਦਾ ।ਪਰ ਜਾਤ ਉਹ ਦੋਵੇਂ ਲੜਕੇ ਪੈਸੇ ਚੱਕ ਕੇ ਆਰਾਮ ਨਾਲ ਪੈਲੇਸ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਤਾਂ ਸਾਰੀ ਪੈਲੇਸ ਵਿਚ ਹਫੜਾ ਦਫੜੀ ਮੱਚ ਜਾਂਦੀ ਹੈ ।
ਪਰ ਜਦੋਂ ਤਕ ਲਾੜਾ ਲਾੜੀ ਅਤੇ ਰਿਸ਼ਤਿਆਂ ਨੂੰ ਇਸ ਗੱਲ ਦੀ ਸਚਾਈ ਦਾ ਪਤਾ ਲੱਗਦਾ ਹੈ ਤਾਂ ਉਹ ਦੋਵੇਂ ਮੁੰਡੇ ਪੈਲੇਸ ਵਿੱਚੋਂ ਨਿਕਲ ਚੁੱਕੇ ਹਨ ।ਇਸ ਹੋਈ ਘਟਨਾ ਨੂੰ ਲਾੜਾ ਅਤੇ ਲਾੜੀ ਸਾਰੀ ਉਮਰ ਯਾਦ ਕਰਦੇ ਰਹਿਣਗੇ ।
ਕਿਉਂਕਿ ਉਨ੍ਹਾਂ ਨਾਲ ਬਹੁਤ ਵੱਡਾ ਮਜ਼ਾਕ ਹੋ ਗਿਆ ਹੈ ।ਬਾਹਰ ਜਾਂਦੇ ਮੁੰਡਿਆਂ ਦੇ ਪਿੱਛੇ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਵੀ ਭੱਜਿਆ ਪਰ ਉਦੋਂ ਤੱਕ ਮੁੰਡੇ ਆਪਣੀ ਗੱਡੀ ਵਿੱਚ ਬੈਠ ਕੇ ਉੱਥੋਂ ਨਿਕਲ ਚੁੱਕੇ ਸਨ ।