ਪ੍ਰਾਈਵੇਟ ਬੱਸਾਂ ਦੇ ਮਾਲਕਾਂ ਨੇ ਕੀਤਾ ਵੱਡਾ ਐਲਾਨ

Uncategorized

ਸਰਕਾਰ ਵੱਲੋਂ ਬੀਬੀਆਂ ਦੀ ਫ੍ਰੀ ਬੱਸ ਸੇਵਾ ਤੋਂ ਜਿੱਥੇ ਔਰਤਾਂ ਖੁਸ਼ ਹਨ ।ਉਥੇ ਹੀ ਪ੍ਰਾਈਵੇਟ ਬੱਸਾਂ ਵਾਲੇ ਇਸ ਫੈਸਲੇ ਤੋਂ ਬਹੁਤ ਜ਼ਿਆਦਾ ਨਾਰਾਜ਼ ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਰੋਜ਼ੀ ਰੋਟੀ ਨੂੰ ਖੋਹ ਲਿਆ ਹੈ ।ਹੁਣ ਕੋਈ ਵੀ ਔਰਤ ਉਨ੍ਹਾਂ ਦੀ ਬੱਸ ਵਿਚ ਸਫਰ ਨਹੀਂ ਕਰਦੀ ।

 

ਉਨ੍ਹਾਂ ਦਾ ਕਹਿਣਾ ਹੈ ਕਿ ਬੱਸਾਂ ਵਿੱਚ ਜ਼ਿਆਦਾਤਰ ਔਰਤਾਂ ਇਸ ਆਫਰ ਕਰਦੇ ਹਨ ਕਿਉਂਕਿ ਮਰਦ ਜ਼ਿਆਦਾਤਰ ਆਪਣੇ ਸਾਧਨ ਉੱਪਰ ਹੀ ਜਾਇਆ ਕਰਦੇ ਸਨ ।ਬਠਿੰਡਾ ਵਿਖੇ ਬੱਸ ਕੰਡਕਟਰ ਨੇ ਸਰਕਾਰ ਨੂੰ ਦੋਸ਼ ਲਾਉਂਦੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਰੋਜ਼ੀ ਰੋਟੀ ਖੋਹ ਲਈ ਹੈ ਹੁਣ ਉਨ੍ਹਾਂ ਦਾ ਡੀਜ਼ਲ ਖਰਚਾ ਵੀ ਪੂਰਾ ਨਹੀਂ ਹੁੰਦਾ ।ਇਸ ਲਈ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ ।

 

ਕਿ ਉਹ ਦੋ ਸਵਾਰੀਆਂ ਨਾਲ ਇੱਕ ਫਰੀ ਸਵਾਰੀ ਲੈ ਜਾ ਕੇ ਜਾਇਆ ਕਰਨਗੇ ।ਇਹ ਬੱਸ ਕੰਡਕਟਰ ਬਠਿੰਡਾ ਬੱਸ ਸਟੈਂਡ ਵਿੱਚ ਦੋ ਸਵਾਰੀਆਂ ਨਾਲ ਇੱਕ ਸਵਾਰੀ ਫਰੀ ਦਾ ਹੋਕਾ ਲਾਉਂਦਾ ਵੀ ਦਿਖਾਈ ਦਿੱਤਾ ।ਪ੍ਰਾਈਵੇਟ ਬੱਸਾਂ ਦੇ ਕੰਡਕਟਰਾਂ ਤੇ ਡਰਾਈਵਰਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਬਹੁਤ ਮੰਦਭਾਗਾ ਦੱਸਿਆ ।ਜਿਸ ਨਾਲ ਉਨ੍ਹਾਂ ਦੀ ਰੋਟੀ ਖ਼ਤਰੇ ਵਿੱਚ ਪੈ ਗਈ ਹੈ ।

 

ਕੰਡਕਟਰਾਂ ਦਾ ਕਹਿਣਾ ਹੈ ਕਿ ਹੁਣ ਔਰਤਾਂ ਉਨ੍ਹਾਂ ਨੂੰ ਮਖੌਲ ਕਰ ਕੇ ਲੰਘਦੀਆਂ ਹਨ ।ਉਹ ਸਾਰਾ ਦਿਨ ਆਵਾਜ਼ਾਂ ਦਿੰਦੇ ਰਹਿ ਜਾਂਦੇ ਹਨ ਪਰ ਕੋਈ ਵੀ ਸਵਾਰੀ ਉਨ੍ਹਾਂ ਦੀ ਬੱਸ ਵਿਚ ਨਹੀਂ ਬੈਠਦੀ ।ਕੁਝ ਕੰਡਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਮਾਰ ਹੀ ਮੁਕਾਇਆ ਹੈ ।ਇਸ ਲਈ ਸਾਰੇ ਕੰਡਕਟਰ ਤੇ ਡਰਾਈਵਰ ਵੀ ਸਰਕਾਰ ਤੋਂ ਆਪਣੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਮੰਗਦੇ ਹਨ

Leave a Reply

Your email address will not be published. Required fields are marked *