ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਪਤੀ ਨੇ ਕੀਤਾ ਪਤਨੀ ਦਾ ਕਤਲ

Uncategorized

ਅੱਜ ਨਵਾਂਸ਼ਹਿਰ ਦੇ ਐਨ ਆਰ ਆਈ ਕਾਲੋਨੀ ਵਿਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇਕ ਪਤੀ ਨੇ ਆਪਣੀ ਪਤਨੀ ਦਾ ਕ-ਤ-ਲ ਕਰਕੇ ਉਸ ਨੂੰ ਕਮਰੇ ਵਿੱਚ ਹੀ ਅੱਗ ਲਗਾ ਦਿੱਤੀ ।ਇਸ ਦੇ ਪਿੱਛੇ ਦਾ ਕਾਰਨ ਪਤਨੀ ਤੇ ਪਤੀ ਦੇ ਦੋਸਤ ਨਾਲ ਬਣਾਏ ਗਏ ਨਾਜਾਇਜ਼ ਸੰਬੰਧ ਦੱਸਿਆ ਜਾ ਰਿਹਾ ਹੈ ।

ਮ੍ਰਿਤਕ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਤੇ ਉਸ ਦੇ ਹੀ ਦੋਸਤ ਨਾਲ ਨਾਜਾਇਜ਼ ਸਬੰਧ ਸਨ ।ਇਸ ਲਈ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਗੁੱਸੇ ਵਿਚ ਇਹ ਸਾਰਾ ਕਾਰਨਾਮਾ ਕੀਤਾ ।ਮ੍ਰਿਤਕ ਦੇ ਪਤੀ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਤੇ ਚਲਾ ਜਾਂਦਾ ਸੀ ਤਾਂ ਉਸ ਦਾ ਦੋਸਤ ਉਸ ਦੇ ਘਰ ਆਇਆ ਕਰਦਾ ਸੀ ।

 

ਜਿਸ ਨੂੰ ਅੰਦਰ ਬੁਲਾ ਕੇ ਉਸ ਦੀ ਪਤਨੀ ਬੱਚਿਆਂ ਨੂੰ ਬਾਹਰ ਕੱਢ ਦਿੰਦੀ ਸੀ ਅਤੇ ਸਾਰਾ ਦਿਨ ਉਹ ਰੰਗ ਰਲੀਆਂ ਮਨਾਉਂਦੇ ਸਨ ।ਜਦੋਂ ਇਹ ਵਿਅਕਤੀ ਇਸ ਸਾਰੇ ਕਾਰਨਾਮੇ ਤੋਂ ਤੰਗ ਹੋ ਗਿਆ ਤਾਂ ਅੱਜ ਉਸ ਨੇ ਆਪਣੀ ਪਤਨੀ ਨੂੰ ਇੱਕ ਮਾਤਾ ਦੀ ਫੋਟੋ ਫੜਾ ਕੇ ਸਾਰਾ ਸੱਚ ਜਾਣਨਾ ਚਾਹਿਆ ।ਜਦੋਂ ਉਸ ਦੀ ਪਤਨੀ ਨੇ ਸਾਰਾ ਸੱਚ ਉਸ ਦੇ ਅੱਗੇ ਉਗਲ ਦਿੱਤਾ ਤਾ ਉਸ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਕ-ਤ-ਲ ਕਰ ਦਿੱਤਾ ।

 

ਇਸ ਘਟਨਾ ਨੇ ਇਕ ਵਾਰ ਫਿਰ ਦੋਸਤੀ ਦੇ ਨਾਮ ਨੂੰ ਖ਼ਰਾਬ ਕਰ ਦਿੱਤਾ ਹੈ ਕਿਉਂਕਿ ਮ੍ਰਿਤਕ ਔਰਤ ਦੇ ਪਤੀ ਦਾ ਦੋਸਤ ਹੀ ਉਸ ਦੇ ਘਰ ਦੇ ਉਜਾੜ ਦਾ ਕਾਰਨ ਬਣ ਗਿਆ ।ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।ਇਸ ਬਾਰੇ ਮ੍ਰਿਤਕ ਦੇ ਪਤੀ ਨੇ ਕਿਹਾ ਕਿ ਉਸ ਨੂੰ ਆਪਣੀ ਪਤਨੀ ਤੇ ਰੱਬ ਤੋਂ ਵੀ ਵੱਧ ਭਰੋਸਾ ਸੀ ਪਰ ਉਸ ਨੇ ਉਸ ਨਾਲ ਧੋਖਾ ਕੀਤਾ ਇਸ ਲਈ ਉਸ ਨਹੀਂ ਸਾਰਾ ਕੰਮ ਕੀਤਾ ਅਤੇ ਉਸ ਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਹੈ

Leave a Reply

Your email address will not be published. Required fields are marked *