ਕੁੜੀਆਂ ਕਿਸੇ ਗੱਲੋਂ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਇਸ ਗੱਲ ਨੂੰ ਸੱਚ ਕਰ ਦਿਖਾਇਆ ਇਸ ਕੁੜੀ ਨੇ

Uncategorized

‘ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ’ ਇਹ ਡਾਇਲਾਗ ਅਸੀਂ ਲਗਪਗ ਸਾਰਿਆਂ ਨੇ ਸੁਣਿਆ ਹੈ । ਇਸ ਡਾਈਲੋਗ ਨੂੰ ਸੀਰੀਅਸ ਲੈਂਦੇ ਹੋਇਆ ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ ਦੀ ਕਮਲਜੀਤ ਕੌਰ ਖੇਤੀ ਦਾ ਸਾਰਾ ਕੰਮ ਕਰਦੀ ਹੈ ਅਤੇ ਆਪਣੇ ਮਾਪਿਆਂ ਲਈ ਪੁੱਤਾਂ ਤੋਂ ਘੱਟ ਨਹੀਂ ਹੈ।

 

ਦੱਸ ਦਈਏ ਕਿ ਕਮਲਜੀਤ ਕੌਰ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ । ਉਨ੍ਹਾਂ ਦੇ ਘਰ ਉਸ ਦੇ ਮਾਤਾ ਪਿਤਾ ਅਤੇ ਦਾਦੀ ਜੀ ਹਨ । ਜਦੋਂ ਕਮਲਜੀਤ ਕੌਰ ਸੱਤ ਅੱਠ ਸਾਲ ਦੀ ਸੀ ਤਾਂ ਉਸ ਦੇ ਪਿਤਾ ਜਗਜੀਤ ਸਿੰਘ ਦੀ ਸਿਹਤ ਖ਼ਰਾਬ ਰਹਿੰਦੀ ਸੀ । ਉਸੇ ਸਮੇਂ ਤੋਂ ਉਹ ਖੇਤੀ ਦਾ ਕੰਮ ਕਰਨ ਲੱਗ ਗਈ ਸੀ ਅਤੇ ਹੁਣ ਆਪਣੀ ਜਵਾਨੀ ਵਿੱਚ ਵੀ ਉਹ ਖੇਤੀ ਦਾ ਸਾਰਾ ਕੰਮ ਕਰਦੀ ਹੈ ।

 

 

ਫ਼ਸਲ ਬੀਜਣ ਤੋਂ ਲੈ ਕੇ ਖੇਤਾਂ ਨੂੰ ਪਾਣੀ ਲਾਉਣ ਅਤੇ ਫਸਲ ਦੀ ਕਟਾਈ ਤੱਕ ਸਾਰਾ ਕੰਮ ਆਪਣੇ ਮਾਤਾ ਪਿਤਾ ਦੇ ਨਾਲ ਕਰਵਾਉਂਦੀ ਹੈ । ਕਮਲਜੀਤ ਕੌਰ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ “ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਖੇਤੀ ਦਾ ਕੰਮ ਕਰਨਾ ਚੰਗਾ ਲੱਗਦਾ ਸੀ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਇਸ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਕੀਤਾ , ਉਸ ਨੂੰ ਪੁੱਤਾਂ ਵਾਂਗ ਪਾਲਿਆ । ਹੁਣ ਉਹ ਆਪਣੀ ਪੜ੍ਹਾਈ ਦੇ ਨਾਲ ਨਾਲ ਖੇਤੀ ਦਾ ਕੰਮ ਵੀ ਕਰਦੀ ਹੈ ।

 

ਉਨ੍ਹਾ ਕਿਹਾ ਕਿ ਉਹ ਆਪਣੇ ਮਾਂ ਬਾਪ ਦੇ ਹਰ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਅਤੇ ਦਿੱਲੀ ਧਰਨੇ ਵਿੱਚ ਵੀ ਜਾਣਾ ਚਾਹੁੰਦੀ ਹੈ ਤਾਂ ਕਿ ਉਹ ਆਪਣੇ ਹੱਕਾਂ ਦੀ ਮੰਗ ਲਈ ਅੰਦੋਲਨ ਵਿੱਚ ਸਹਿਯੋਗ ਕਰ ਸਕੇ । ਅੱਜਕੱਲ੍ਹ ਦੀਆਂ ਕੁੜੀਆਂ ਨੂੰ ਕਮਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਆਪਣੇ ਮਾਂ ਬਾਪ ਦਾ ਸਹਾਰਾ ਬਣਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਮੁੰਡਿਆਂ ਤੋਂ ਘੱਟ ਨਹੀਂ ਸਮਝਣਾ ਚਾਹੀਦਾ “। ਸੋ ਸੱਚਮੁੱਚ ਹੀ ਕਮਲਜੀਤ ਕੌਰ ਨੇ ਅੱਜਕੱਲ੍ਹ ਦੀਆਂ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ ।

Leave a Reply

Your email address will not be published.