ਇਕ ਪਾਸੇ ਸਰਕਾਰ ਬੰਗਾਲ ਵਿਚ ਰੈਲੀਆਂ ਕਰ ਰਹੀ ਹੈ ਅਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਨੂੰ ਕੋਰੋਨਾ ਦਾ ਹਵਾਲਾ ਦੇ ਕੇ ਖ਼ਤਮ ਕਰਨ ਦੀ ਅਪੀਲ ਕਰ ਰਹੀ ਹੈ । ਇਸੇ ਗੱਲ ਦਾ ਜ਼ਿਕਰ ਅਭਿਮੰਨੂ ਕੋਹਰ ਨੇ ਸਟੇਜ ਤੋਂ ਕੀਤਾ ਕਿ ਉਨ੍ਹਾਂ ਨੇ ਇਕ ਅਖ਼ਬਾਰ ਵਿਚ ਦੇਖਿਆ ਜਿਸ ਵਿੱਚ ਇੱਕ ਪੱਤਰਕਾਰ ਨੇ ਲਿਖਿਆ ਸੀ
ਕਿ ਹਰਿਆਣਾ ਸਰਕਾਰ ਕੋਰੋਨਾ ਨੂੰ ਦੇਖਦੇ ਹੋਏ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦਾ ਪਲਾਨ ਬਣਾ ਰਹੀ ਹੈ ਅਤੇ ਇਸ ਪਲਾਨ ਦਾ ਨਾਮ ‘ ਆਪ੍ਰੇਸ਼ਨ ਕਲੀਨ ‘ ਰੱਖਿਆ ਗਿਆ ਹੈ । ਪਰ ਇਸ ਨੌਜਵਾਨ ਨੇ ਕਿਹਾ ਕਿ ਜੇਕਰ ਸਰਕਾਰ ਧੱਕੇਸ਼ਾਹੀ ਕਰਨ ਦਾ ਯਤਨ ਕਰੇਗੀ ਤਾਂ ਤਾਂ ਇਹ ਕਿਸਾਨ ਆਪਣੀ ਤਾਕਤ ਦਾ ਸੌ ਗੁਣਾ ਇਸਤੇਮਾਲ ਕਰਕੇ ਜਵਾਬ ਦੇਣਗੇ ਅਤੇ ਕਦੇ ਵੀ ਪਿੱਛੇ ਨਹੀਂ ਹਟਣਗੇ ਅਤੇ ਇਹ ਗੱਲ ਸਰਕਾਰ ਜਿੰਨਾ ਛੇਤੀ ਸਮਝ ਲਵੇ ਉਸ ਲਈ ਵਧੀਆ ਹੋਵੇਗਾ।
ਅੱਗੇ ਕਿਹਾ ਕਿ ਬੰਗਾਲ ਵਿਚ ਸਰਕਾਰ ਦੀ ਕੁਰਸੀ ਦਾ ਸਵਾਲ ਹੈ ਤਾਂ ਉੱਥੇ ਕੋਈ ਕੋਰੋਨਾ ਨਹੀਂ ਪਰ ਜਿੱਥੇ ਸਰਕਾਰ ਦਾ ਵਿਰੋਧ ਹੋ ਰਿਹਾ ਹੈ ਉਥੇ ਸਰਕਾਰ ਕੋਰੋਨਾ ਹੋਣ ਦਾ ਦਾਅਵਾ ਕਰ ਰਹੀ ਹੈ । ਉਸ ਨੇ ਦਿੱਲੀ ਦੇ ਲੋਕਾਂ ਨੂੰ ਯਾਦ ਕਰਾਉਂਦੇ ਹੋਏ ਕਿਹਾ
ਕਿ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਅਤੇ ਆਸ ਪਾਸ ਦੇ ਸ਼ਹਿਰਾਂ ਵਿੱਚ ਕੋਰੂਨਾ ਦੇ ਬਹੁਤ ਕੇਸ ਸਾਹਮਣੇ ਆ ਰਹੇ ਸਨ ਪਰ ਛੱਬੀ ਨਵੰਬਰ ਜਦੋਂ ਤੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਦਿੱਲੀ ਵਿੱਚ ਕੋਰੂਨਾ ਦੇ ਕੇਸ ਘਟਣੇ ਸ਼ੁਰੂ ਹੋ ਗਏ ਸਨ ਤੇ ਦਿੱਲੀ ਦੇ ਲੋਕਾਂ ਨੂੰ ਤਾਂ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ।