ਕੇੈਨੇੇਡਾ ਜਾਣ ਦਾ ਸੁਪਨਾ ਵੇਖਣ ਵਾਲਿਆਂ ਲਈ ਕੈਨੇਡਾ ਸਰਕਾਰ ਨੇ ਦਿੱਤਾ ਸੁਨਹਿਰਾ ਮੌਕਾ

Uncategorized

ਜੇਕਰ ਤੁਸੀਂ ਵੀ ਕੈਨੇਡਾ ਵਿੱਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਹੋ ਤਾਂ ਸ਼ਾਇਦ ਹੁਣ ਥੋਡਾ ਸੁਪਨਾ ਪੂਰਾ ਹੋ ਸਕਦਾ ਹੈ । ਕਿਉਂਕਿ ਕੈਨੇਡਾ ਸਰਕਾਰ ਨੇ ਨੱਬੇ ਹਜ਼ਾਰ ਐਪਲੀਕੇਸ਼ਨਾਂ ਦੀ ਮੰਗ ਕੀਤੀ ਹੈ ।ਜਿਸ ਰਾਹੀਂ ਲੋਕਾਂ ਨੂੰ PR ਦਿੱਤੀ ਜਾਵੇਗੀ । ਇੱਥੇ ਕੈਨੇਡਾ ਸਰਕਾਰ ਨੇ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ ।

ਦੱਸ ਦੇਈਏ ਕਿ ਵੀਹ ਹਜ਼ਾਰ ਐਪਲੀਕੇਸ਼ਨਾਂ ਡਾਕਟਰੀ ਕਿੱਤੇ ਤੋਂ , ਚਾਲੀ ਹਜਾਰ ਇੰਟਰਨੈਸ਼ਨਲ ਸਟੂਡੈਂਟਸ ਤੋਂ ਅਤੇ ਤੀਹ ਹਜ਼ਾਰ ਹੋਰਨਾਂ ਕਿੱਤਿਆਂ ਤੋਂ ਲਈਆਂ ਜਾਣਗੀਆਂ । ਸੋ ਕੈਨੇਡਾ ਦਾ ਸੁਪਨਾ ਦੇਖਣ ਵਾਲੇ ਲੋਕਾਂ ਲਈ ਇਹ ਇਕ ਸੁਨਹਿਰੀ ਮੌਕਾ ਹੈ ।

ਦੱਸ ਦਈਏ ਕਿ ਜਿਨ੍ਹਾਂ ਨੇ ਕੈਨੇਡਾ ਤੋਂ ਗ੍ਰੈਜੂਏਸ਼ਨ ਕੀਤੀ ਹੈ ਉਨ੍ਹਾਂ ਨੂੰ ਇੱਥੇ ਪਹਿਲ ਦਿੱਤੀ ਜਾਵੇਗੀ ਅਤੇ ਜਿਹੜੇ ਸਟੂਡੈਂਟਸ ਬਾਰ੍ਹਵੀਂ ਕਰਕੇ ਕੈਨੇਡਾ ਗਏ ਹਨ ਉਸ ਤੋਂ ਬਾਅਦ ਉਨ੍ਹਾਂ ਕੋਲ ਚਾਰ ਸਾਲ ਦੀ ਪੜ੍ਹਾਈ ਹੋਣਾ ਜ਼ਰੂਰੀ ਹੈ ਇਹ ਐਪਲੀਕੇਸ਼ਨਜ਼ 6 ਮਈ 2021 ਤੋਂ 5 ਨਵੰਬਰ 2021 ਤੱਕ ਲਈਆਂ ਜਾਣਗੀਆਂ ।

ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਚਲਦਿਆਂ ਇਹ ਕੰਮ ਲੇਟ ਹੋ ਰਿਹਾ ਹੈ । ਜੇਕਰ ਤੁਸੀਂ ਕੈਨੇਡਾ ਸਰਕਾਰ ਵਲੋਂ ਦਿੱਤੀਆਂ ਸ਼ਰਤਾਂ ਪੂਰੀਆਂ ਕਰ ਸਕਦੇ ਹੋ ਤਾਂ ਤੁਸੀਂ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹੋ ।

 

Leave a Reply

Your email address will not be published.