ਬੀ ਜੇ ਪੀ ਵਰਕਰ ਨੇ ਕਿਹਾ :ਪੰਜਾਬ ਵਿੱਚ ਬੀ ਜੇ ਪੀ ਦਾ ਕੋਈ ਅਸਤਿਤਵ ਨਹੀਂ

Uncategorized

ਬੀ ਜੇ ਪੀ ਕਾਲੇ ਕਾਨੂੰਨਾਂ ਨੂੰ ਲਿਆ ਕੇ ਸਾਰੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਆਪਣੇ ਖ਼ਿਲਾਫ਼ ਕਰ ਲਿਆ ਹੈ ।ਪਰ ਇਸ ਤੋਂ ਦੂਜੇ ਪਾਸੇ ਬੀਜੇਪੀ ਤੇ ਆਪਣੇ ਵਰਕਰ ਹੀ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਵਿਰੋਧੀ ਹੋ ਰਹੇ ਹਨ ।ਇਸ ਦੀ ਇਕ ਉਦਾਹਰਨ ਲੁਧਿਆਣਾ ਦੇ ਵਿਚ ਦੇਖਣ ਨੂੰ ਮਿਲੀ ।

 

ਜਦੋਂ ਬੀਜੇਪੀ ਦੇ ਇਕ ਪੁਰਾਣੇ ਨੇਤਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ।ਉਨ੍ਹਾਂ ਦਾ ਕਹਿਣਾ ਹੈ ਕਿ ਬੀਜੇਪੀ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ।ਇਸ ਲਈ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ।ਇਸ ਤਰ੍ਹਾਂ ਹੀ ਉਨ੍ਹਾਂ ਦੇ ਇਕ ਵਰਕਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਜੇਪੀ ਦਾ ਪੰਜਾਬ ਵਿੱਚ ਕੋਈ ਵੀ ਅਸਤਿਤਵ ਨਹੀਂ ਹੈ ।ਬੀ ਜੇ ਪੀ ਤੋਂ ਪੰਜਾਬ ਦੇ ਲੋਕਾਂ ਦਾ ਭਰੋਸਾ ਉੱਠ ਚੁੱਕਿਆ ਹੈ ।

ਇਸ ਦੇ ਨੇਤਾ ਸਿਰਫ਼ ਆਪਣੀ ਕੁਰਸੀ ਅਤੇ ਗੰਨਮੈਨਾਂ ਲਈ ਇਹ ਪਾਰਟੀ ਨਾਲ ਜੁੜੇ ਹੋਏ ਹਨ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਮਤਲਬ ਨਹੀਂ ਹੈ ।ਉਨ੍ਹਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਇਸ ਪਾਰਟੀ ਦੇ ਨੇਤਾ ਆਪਣੀ ਫੋਕੀ ਟੌਹਰ ਦਿਖਾਉਣ ਲਈ ਹੀ ਲੋਕਾਂ ਦੇ ਵਿੱਚ ਚਾਹੁੰਦੇ ਹਨ ।

 

 

ਉਹ ਲੋਕਾਂ ਦੇ ਦੁੱਖ ਦਰਦ ਨਹੀਂ ਸੁਣਦੇ ਤੇ ਨਾ ਹੀ ਲੋਕਾਂ ਦੇ ਵਿੱਚ ਆ ਕੇ ਬੈਠਦੇ ਹਨ ।ਉਨ੍ਹਾਂ ਦਾ ਕਹਿਣਾ ਹੈ ਕਿ ਥੋੜ੍ਹੇ ਸਮੇਂ ਵਿੱਚ ਹੀ ਲੁਧਿਆਣੇ ਦੇ ਵਿੱਚੋਂ ਬੀਜੇਪੀ ਪਾਰਟੀ ਖਤਮ ਹੀ ਹੋ ਜਾਵੇਗੀ ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਲੁਧਿਆਣੇ ਜਾਂ ਪੰਜਾਬ ਦੇ ਵਿੱਚ ਕਦੇ ਪਾਰਟੀ ਨੂੰ ਇੱਕ ਬੂਥ ਤੱਕ ਨਹੀਂ ਜਿਤਾ ਕੇ ਦਿੱਤਾ ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਨੂੰ ਪਾਰਟੀ ਵਿੱਚੋਂ ਕੱਢਣਾ ਹੁੰਦਾ ਹੈ

 

ਤਾਂ ਉਸ ਵਿੱਚੋਂ ਬਿਨਾਂ ਗ਼ਲਤੀ ਤੋਂ ਵੀ ਗਲਤ ਕੱਢ ਦਿੱਤੀਆਂ ਗਈਆਂ ।ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੇ ਵਿੱਚੋਂ ਬੀਜੇਪੀ ਦਾ ਨਾਮੋ ਨਿਸ਼ਾਨ ਖਤਮ ਹੋਣ ਦੀ ਕਗਾਰ ਤੇ ਹੈ ।ਉਨ੍ਹਾਂ ਨੇ ਕਿਹਾ ਕਿ ਬੀਜੇਪੀ ਨੇ ਕਿਸਾਨਾਂ ਦੇ ਵਿਰੁੱਧ ਕਾਲੇ ਕਾਨੂੰਨ ਨੂੰ ਕੱਢ ਕੇ ਬਹੁਤ ਬੁਰਾ ਸਲੂਕ ਕੀਤਾ ਹੈ ।ਉਹ ਲੋਕਾਂ ਦੇ ਨਾਲ ਹਨ ਅਤੇ ਉਹ ਲੋਕਾਂ ਦੇ ਲਈ ਹੀ ਲੜਦੇ ਰਹੇ

Leave a Reply

Your email address will not be published.