ਚਾਂਦਨੀ ਚੌਕ ਵਿੱਚ ਲਗਾਉਣਾ ਚਾਹੁੰਦੇ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬੁੱਤ ,ਸਿੱਖ ਸੰਗਤਾਂ ਨੇ ਕੀਤਾ ਡਟ ਕੇ ਵਿਰੋਧ

Uncategorized

ਦਿੱਲੀ ਦੇ ਚਾਂਦਨੀ ਚੌਕ ਵਿੱਚ ਇੱਕ ਮਾਮਲਾ ਉਦੋਂ ਭੜਕ ਉੱਠਿਆ ਜਦੋਂ ਉੱਥੇ ਬਣ ਰਹੇ ਚੌਕ ਵਿੱਚ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬੁੱਤ ਲਾਉਣ ਬਾਰੇ ਗੱਲ ਕੀਤੀ ਗਈ ।ਇਸ ਬੁੱਤ ਦੇ ਲੱਗਣ ਦਾ ਵਿਰੋਧ ਕਰਦੇ ਹੋਏ ਸਿੱਖ ਸੰਗਤਾਂ ਨੇ ਕਿਹਾ ਕਿ ਉਨ੍ਹਾਂ ਦੇ ਧਰਮ ਵਿੱਚ ਮੂਰਤੀ ਪੂਜਾ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ ।

 

ਇਸ ਲਈ ਉਹ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬੁੱਤ ਨਹੀਂ ਲੱਗਣ ਦੇਣਗੇ ।ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਸੈਂਟਰ ਸਰਕਾਰ ਜਾਣ ਬੁੱਝ ਕੇ ਸਿੱਖ ਧਰਮ ਨੂੰ ਟਾਰਗੇਟ ਕਰ ਰਹੀ ਹੈ ।ਤਾਂ ਜੋ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਦਬਾਇਆ ਜਾ ਸਕੇ ।ਸਿੱਖ ਸੰਗਤਾਂ ਨੇ ਕਿਹਾ ਹੈ ਕਿ ਸਾਡੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਸਾਰੇ ਲੋਕ ਇੱਕੋ ਹੀ ਧਰਮ ਦੇ ਹਨ ਤੇ ਉਹ ਸਭ ਕੁਦਰਤ ਦੇ ਹੀ ਬਚੇ ਹਨ ।ਇਸ ਲਈ ਸੈਂਟਰ ਸਰਕਾਰ ਵੱਲੋਂ ਸਿਰਫ ਉਨ੍ਹਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ।

 

ਸਿੱਖ ਸੰਗਤਾਂ ਨੇ ਕਿਹਾ ਕਿ ਉਥੇ ਬਣੇ ਪਾਣੀ ਵਾਲੀ ਇਕ ਟੈਂਕੀ ਚੋਂ ਸਾਰੇ ਹੀ ਧਰਮਾਂ ਦੇ ਲੋਕ ਪਾਣੀ ਪੀਂਦੇ ਹਨ ।ਤਾਂ ਫਿਰ ਜਦੋਂ ਉਨ੍ਹਾਂ ਦੇ ਧਰਮ ਵਿੱਚ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ ਹੈ ਤਾਂ ਧੱਕੇ ਨਾਲ ਸੈਂਟਰ ਸਰਕਾਰ ਕਿਉਂ ਮੂਰਤੀ ਲਾ ਰਹੀ ਹੈ ।ਇਸ ਗੱਲ ਦਾ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ ।ਸਿੱਖ ਸੰਗਤਾਂ ਨੇ ਕਿਹਾ ਹੈ ਕਿ ਜੇਕਰ ਇੱਕ ਮੂਰਤੀ ਲੱਗੇਗੀ ਤਾਂ ਉਹ ਇਸ ਦਾ ਭਾਰੀ ਵਿਰੋਧ ਕਰਨਗੇ ਅਤੇ ਕਿਸੇ ਵੀ ਹਾਲਤ ਵਿਚ ਇਥੇ ਮੂਰਤੀ ਨਹੀਂ ਲੱਗਣ ਦੇਣਗੇ ।

 

ਸਿੱਖ ਸੰਗਤਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਧੱਕੇ ਨਾਲ ਇੱਥੇ ਮੂਰਤੀ ਲਗਾਉਣਾ ਚਾਹੇਗੀ ਤਾਂ ਉਹ ਇੱਥੇ ਵੱਡੀ ਗਿਣਤੀ ਵਿੱਚ ਆ ਕੇ ਧਰਨੇ ਦੇਣਗੇ ।ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਮੋਤੀ ਨੂੰ ਇਸ ਗੱਲ ਦਾ ਦਰਦ ਹੈ ਕਿ ਸਿੱਖ ਸੰਗਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ ।ਇਸ ਲਈ ਉਹ ਹਰ ਵੇਲੇ ਸਿਰਫ਼ ਸਿੱਖ ਸੰਗਤਾਂ ਉਹੀ ਆਪਣਾ ਟਾਰਗੈੱਟ ਬਣਾਉਂਦਾ ਹੈ

Leave a Reply

Your email address will not be published. Required fields are marked *