ਨਵਜੋਤ ਸਿੰਘ ਸਿੱਧੂ ਨੇ ਖੋਲ੍ਹੀਆਂ ਕੈਪਟਨ ਅਤੇ ਅਕਾਲੀ ਸਰਕਾਰ ਦੀਆਂ ਪੋਲਾ

Uncategorized

ਨਵਜੋਤ ਸਿੰਘ ਸਿੱਧੂ ਨੇ ਅੱਜ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ।ਕੀ 2017 ਦੇ ਵਿਚ ਇਕ ਸਰਕਾਰ ਨੂੰ ਕੁਰਸੀ ਤੋਂ ਲਾਹਿਆ ਗਿਆ ਸੀ ।ਤਾਂ ਕਿ ਉਸ ਦੀਆਂ ਨਾਕਾਮੀਆਂ ਨੂੰ ਦੂਜੇ ਸਰਕਾਰ ਆ ਕੇ ਪੂਰਾ ਕਰ ਸਕੇ ।2017ਵਿੱਚ ਇੱਕ ਨਵੀਂ ਸਰਕਾਰ ਬਣੀ ।ਜਿਸ ਨੇ ਆਪਣੇ ਮੈਨੀਫੈਸਟੋ ਵਿੱਚ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ।

 

ਉਨ੍ਹਾਂ ਦੇ ਮੁਖ ਉਮੀਦਵਾਰ ਨੇ ਹੱਥ ਵਿੱਚ ਗੁਟਕਾ ਸਾਹਿਬ ਫਡ਼ ਕੇ ਰੱਬ ਦੀਆਂ ਸਹੁੰਆਂ ਖਾਧੀਆਂ ।ਉਸ ਸਮੇਂ ਦੇ ਦੋ ਮੁੱਖ ਮੁੱਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਨਸ਼ਾ ਮੁਕਤ ਪੰਜਾਬ ਉਨ੍ਹਾਂ ਨੇ ਮੁੱਖ ਰੂਪ ਵਿਚ ਉਠਾਏ ਅਤੇ ਲੋਕਾਂ ਦੇ ਅੱਖਾਂ ਵਿਚ ਘੱਟਾ ਪਾ ਕੇ ਜਿੱਤ ਪ੍ਰਾਪਤ ਕੀਤੀ ।ਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਉਣ ਵਾਲੀ ਸਰਕਾਰ ਨੇ ਵੀ ਪਹਿਲਾਂ ਵਾਲੀ ਸਰਕਾਰ ਵਾਂਗ ਹੀ ਆਪਣੇ ਸਾਰੇ ਵਾਅਦੇ ਨਕਾਰ ਦਿੱਤੇ ।

 

ਕੈਪਟਨ ਸਾਹਿਬ ਦਾ ਕਹਿਣਾ ਸੀ ਕਿ ਅਸੀਂ ਦੋ ਮਹੀਨਿਆਂ ਦੇ ਵਿੱਚ ਵਿੱਚ ਸਾਰੇ ਪੰਜਾਬ ਨੂੰ ਨਸ਼ਾਮੁਕਤ ਕਰ ਦਿਆਂਗੇ ।ਅਤੇ ਸਾਡੀ ਸਰਕਾਰ ਆਉਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਦੋਸ਼ੀਆਂ ਨੂੰ ਵੀ ਫੜ ਲਿਆ ਜਾਏਗਾ ।ਪਰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਵੀ ਲੋਕ ਉਨ੍ਹਾਂ ਦੋਸ਼ੀਆਂ ਦੀ ਗ੍ਰਿਫ਼ਤਾਰ ਨੂੰ ਉਡੀਕ ਰਹੇ ਹਨ ।ਜਦ ਕਿ ਵੋਟਾਂ ਪੈਣ ਦਾ ਸਮਾਂ ਦੁਬਾਰਾ ਤੋਂ ਆ ਚੁੱਕਿਆ ਹੈ ।ਦੂਜਾ ਵਾਅਦਾ ਇਨ੍ਹਾਂ ਨੇ ਨਸ਼ਾ ਮੁਕਤ ਪੰਜਾਬ ਦਾ ਕੀਤਾ ਸੀ ।

 

 

ਪਰ ਅੱਜ ਵੀ ਨਸ਼ਾ ਹਰ ਇਕ ਖੇਤਰ ਵਿਚ ਆਮ ਵਸਤੂ ਵਾਂਗ ਵਿਕ ਰਿਹਾ ਹੈ ।ਉਨ੍ਹਾਂ ਨੇ ਕਿਹਾ ਕਿ ਅਕਾਲੀ ਪਾਰਟੀ ਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ੍ਹ ਵਗਾ ਦਿੱਤਾ ।ਜਿਸ ਨੂੰ ਅੱਗੇ ਤੋਰਨ ਦੇ ਰਵਾਇਤ ਕੈਪਟਨ ਸਰਕਾਰ ਨੇ ਤੋਰੀ ।ਸਿੱਧੂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਸਰਕਾਰਾਂ ਨੇ ਹੀ ਲੋਕਾਂ ਨੂੰ ਪੂਰੀ ਤਰ੍ਹਾਂ ਧੋਖੇ ਵਿੱਚ ਰੱਖਿਆ ।ਆਪਣੀ ਕੁਰਸੀ ਦੇ ਲੋਅ ਵਿੱਚ ਇਨ੍ਹਾਂ ਲੋਕਾਂ ਨੇ ਆਮ ਜਨਤਾ ਦੇ ਸੁਪਨਿਆਂ ਦਾ ਗਲਾ ਘੁੱਟ ਦਿੱਤਾ ।

Leave a Reply

Your email address will not be published. Required fields are marked *