ਕਿਸਾਨ ਅੰਦੋਲਨ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਕੇਂਦਰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਆਪ੍ਰੇਸ਼ਨ ਕਲੀਨ ਪਿਛਲੇ ਦਿਨਾਂ ਤੋਂ ਚਰਚਾ ਵਿੱਚ ਹੈ ਕੁਝ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਵਿਚ ਵਾਰ ਵਾਰ ਇਸ ਦਾ ਜ਼ਿਕਰ ਹੋ ਰਿਹਾ ਹੈ ।
ਆਪ੍ਰੇਸ਼ਨ ਕਲੀਨ ਰਾਹੀਂ ਕੋਰੋਨਾ ਦਾ ਹਵਾਲਾ ਦੇ ਕੇ ਕਿਸਾਨੀ ਅੰਦੋਲਨ ਖਤਮ ਕਰਨ ਦੀ ਗੱਲ ਕਰ ਰਹੀ ਹੈ । ਕਿਹਾ ਜਾ ਰਿਹਾ ਹੈ ਕੀ ਸਰਕਾਰ ਇਸ ਵਿੱਚ ਫੋਰਸ ਦੀ ਮਦਦ ਵੀ ਲੈ ਸਕਦੀ ਹੈ । ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਕਿਸਾਨ ਆਗੂ ਗੁਰਮੀਤ ਸਿੰਘ ਚੜੂਨੀ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕੁਝ ਅਖ਼ਬਾਰ ਅਤੇ ਨਿੳੂਜ਼ ਚੈਨਲ ਮੋਦੀ ਦੇ ਦਲਾਲ ਹਨ
ਜੋ ਇਹੋ ਜਿਹੀਆਂ ਖ਼ਬਰਾਂ ਨੂੰ ਉਛਾਲ ਰਹੇ ਹਨ ।ਉਨ੍ਹਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਪ੍ਰੇਸ਼ਨ ਕਲੀਨ ਨਾਲ ਉਹ ਬੀਜੇਪੀ ਨੂੰ ਹੀ ਕਲੀਨ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਉੱਤੇ ਗੋਲੀਆਂ ਤਾਂ ਚਲਾ ਸਕਦੀ ਹੈ
ਪਰ ਉਨ੍ਹਾਂ ਨੂੰ ਵਾਪਸ ਨਹੀਂ ਭੇਜ ਸਕਦੀ ਅਤੇ ਜੇਕਰ ਸਰਕਾਰ ਗੋਲੀਆਂ ਚਲਾਉਣ ਦਾ ਹੁਕਮ ਦਿੰਦੀ ਹੈ ਤਾਂ ਬਾਅਦ ਵਿੱਚ ਵੋਟਾਂ ਲੈਣ ਲਈ ਵੀ ਉਸ ਨੇ ਜਨਤਾ ਵਿੱਚ ਹੀ ਜਾਣਾ ਹੈ । ਅੱਗੇ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਸਿਰਫ਼ ਕਿਸਾਨੀ ਅੰਦੋਲਨ ਵਿਚ ਹੀ ਹੈ ਜਿੱਥੇ ਸਰਕਾਰ ਆਪਣੀਆਂ ਰੈਲੀਆਂ ਕਰ ਰਹੀ ਹੈ ਚਨਾਬ ਕਰਵਾ ਰਹੀ ਹੈ ਕਿ ਉਥੇ ਕੋਰੂਨਾ ਨਹੀਂ ਹੈ ??