B J P ਭਗਤਾਂ ਦੇ ਕੋਲੋਂ ਨਹੀਂ ਡਰੀ ਇਹ ਪੰਜਾਬ ਦੀ ਧੀ

Uncategorized

ਕਿਸਾਨੀ ਅੰਦੋਲਨ ਵਿਚ ਔਰਤਾਂ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਹੈ । ਔਰਤਾਂ ਭਾਵੇਂ ਘਰ ਵਿੱਚ ਹੋਣ ਜਾਂ ਦਿੱਲੀ ਧਰਨੇ ਵਿਚ ਦੋਨਾਂ ਹੀ ਥਾਂਵਾਂ ਤੇ ਮਰਦਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀਆਂ ਹਨ । ਇਸੇ ਤਰ੍ਹਾਂ ਦੀ ਘਟਨਾ ਸਾਨੂੰ ਮਲੋਟ ਸ਼ਹਿਰ ਵਿਚ ਦੇਖਣ ਨੂੰ ਮਿਲੀ , ਜਿੱਥੇ ਇੱਕ ਔਰਤ ਵੱਲੋਂ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਗਿਆ ।

 

ਦੱਸ ਦੇਈਏ ਕਿ ਪਿਛਲੇ ਦਿਨੀਂ ਹੋਈ ਭਾਜਪਾਈ ਲੀਡਰਾਂ ਦੀ ਕੁੱਟਮਾਰ ਦਾ ਵਿਰੋਧ ਕਰਦੇ ਹੋਏ ਭਾਜਪਾ ਸਮਰਥਕਾਂ ਵੱਲੋਂ ਮਲੋਟ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸਪੀਕਰਾਂ ਰਾਹੀਂ ਵਾਰ ਵਾਰ ਬੋਲਿਆ ਗਿਆ ਕੋਈ ਵੀ ਆਪਣੀ ਦੁਕਾਨ ਨਹੀਂ ਖੋਲ੍ਹੇਗਾ ।

 

ਪਰ ਪ੍ਰਿਤਪਾਲ ਚੌਕ ਵਿਚ ਇਕ ਬੁਟੀਕ ਦੀ ਦੁਕਾਨ ਇਕ ਔਰਤ ਵੱਲੋਂ ਖੁੱਲ੍ਹੀ ਰੱਖੀ ਗਈ ਅਤੇ ਜਦੋਂ ਪ੍ਰਸ਼ਾਸਨ ਵਾਲਿਆਂ ਨੇ ਉਨ੍ਹਾਂ ਨੂੰ ਦੁਕਾਨ ਬੰਦ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਦੇ ਪਿੰਡ ਤੋਂ ਕਾਫ਼ੀ ਲੋਕ ਉੱਥੇ ਪਹੁੰਚ ਗਏ ।

 

ਕਾਫ਼ੀ ਬਹਿਸ ਤੋਂ ਬਾਅਦ ਪ੍ਰਸ਼ਾਸਨ ਵਾਲੇ ਵਾਪਸ ਚਲੇ ਗਏ ਅਤੇ ਉਸ ਔਰਤ ਦਾ ਕਹਿਣਾ ਹੈ ਕਿ ਭਾਵੇਂ ਕੋਈ ਗਾਹਕ ਨਹੀਂ ਹੈ ਪਰ ਉਹ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਹਨ ਇਸ ਲਈ ਉਹ ਆਪਣੀ ਦੁਕਾਨ ਖੁੱਲ੍ਹੀ ਰੱਖਣਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਗਿਆ , ਜਿਸ ਨਾਲ ਉਨ੍ਹਾਂ ਦਾ ਹੌਸਲਾ ਵਧਿਆ ਅਤੇ ਪੂਰੇ ਬਾਜ਼ਾਰ ਵਿੱਚ ਸਿਰਫ਼ ਉਨ੍ਹਾਂ ਦੀ ਦੁਕਾਨ ਖੁੱਲ੍ਹੀ ਸੀ ।

Leave a Reply

Your email address will not be published. Required fields are marked *