ਮੁੰਡੇ ਦੇ ਸੰਸਕਾਰ ਤੋਂ ਬਾਅਦ ਫੁੱਲਾਂ ਵਿੱਚੋਂ ਅਜਿਹਾ ਕੀ ਮਿਲਿਆ ਦੇਖ ਕੇ ਸਭ ਦੇ ਉੱਡ ਗਏ ਹੋਸ਼

Uncategorized

ਡਾਕਟਰਾਂ ਨੂੰ ਹਮੇਸ਼ਾ ਈ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਜਦੋਂ ਰੱਬ ਹੀ ਗਲਤੀਆਂ ਕਰਨ ਲੱਗ ਜਾਵੇ ਤਾਂ ਲੋਕ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਕਿਸ ਕੋਲ ਜਾਣ ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਸ਼ਹਿਰ ਵਿਚ ਜਿੱਥੇ ਕਿ ਇਕ ਬਾਈ ਸਾਲ ਦੇ ਨੌਜਵਾਨ ਮੁੰਡੇ ਦੀ ਆਪ੍ਰੇਸ਼ਨ ਦੌਰਾਨ ਢਿੱਡ ਵਿੱਚ ਕੈਂਚੀ ਰਹਿ ਜਾਣ ਕਾਰਨ ਮੌਤ ਹੋ ਗਈ ।

ਦੱਸਿਆ ਜਾ ਰਿਹਾ ਹੈ ਕਿ ਗਿਆਰਾਂ ਅਪ੍ਰੈਲ ਨੂੰ ਦੀਪਕ ਦੀ ਢਿੱਡ ਵਿੱਚ ਦਰਦ ਉੱਠਿਆ ਅਤੇ ਉਸ ਨੂੰ ਬਰਨਾਲਾ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ।ਜਿਥੋਂ ਕਿ ਉਸ ਨੂੰ ਸੀ ਐਮ ਸੀ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ।ਸੀ ਐਮ ਸੀ ਲੁਧਿਆਣਾ ਪਹੁੰਚਣ ਤੇ ਦੀਪਕ ਕੁਮਾਰ ਤਾ ਇਕ ਆਪ੍ਰੇਸ਼ਨ ਕਰ ਦਿੱਤਾ ਗਿਆ।ਪਰ ਆਪ੍ਰੇਸ਼ਨ ਕਰਨ ਤੋਂ ਬਾਅਦ ਵੀ ਡਾ ਦੀਪਕ ਕੁਮਾਰ ਨੂੰ ਨਹੀਂ ਬਚਾ ਸਕੇ ।

 

ਡਾਕਟਰਾਂ ਦਾ ਕਹਿਣਾ ਸੀ ਕਿ ਦੀਪਕ ਕੁਮਾਰ ਨੂੰ ਕੋਰੋਨਾ ਦੀ ਬਿਮਾਰੀ ਸੀ ਜਿਸ ਕਾਰਨ ਉਸਦੀ ਇੰਨੀ ਜਲਦੀ ਮੌਤ ਹੋ ਗਈ ।ਪਰ ਡਾਕਟਰਾਂ ਦੀ ਇੱਕ ਵੱਡੀ ਲਾਪ੍ਰਵਾਹੀ ਉਸ ਵੇਲੇ ਸਾਹਮਣੇ ਆਈ ਜਦੋਂ ਦੀਪਕ ਕੁਮਾਰ ਦੇ ਮਾਮੇ ਉਸ ਦੇ ਫੁੱਲ ਚੁਗਣ ਗਏ ।ਜਦੋਂ ਉਸ ਦੇ ਮਾਮੇ ਦੀਪਕ ਕੁਮਾਰ ਤੇ ਫੁੱਲ ਚੁਗ ਰਹੇ ਸਨ ਤਾਂ ਫੁੱਲਾਂ ਦੇ ਵਿੱਚੋਂ ਮਿਲੀ ਕੈਂਚੀ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ ।

 

ਦੀਪਕ ਕੁਮਾਰ ਦੇ ਮਾਮੇ ਦਾ ਕਹਿਣਾ ਹੈ ਕਿ ਸਾਨੂੰ ਹੁਣ ਸਮਝ ਲੱਗਿਆ ਹੈ ਕਿ ਉਨ੍ਹਾਂ ਦਾ ਭਾਣਜਾ ਦੋ ਦਿਨਾਂ ਦੇ ਵਿੱਚ ਹੀ ਕਿਵੇਂ ਮੌਤ ਦੇ ਮੂੰਹ ਵਿੱਚ ਚਲਾ ਗਿਆ ।ਇਹ ਸਭ ਅਲੱਗ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੋਇਆ ।ਕਿਉਂਕਿ ਦੀਪਕ ਕੁਮਾਰ ਤੇ ਢਿੱਡ ਵਿਚ ਕੈਂਚੀ ਰਹਿ ਗਈ ਸੀ ।ਜਿਸ ਦੀ ਜ਼ਿਆਦਾ ਇਨਫੈਕਸ਼ਨ ਹੋਣ ਕਾਰਨ ਦੀਪਕ ਕੁਮਾਰ ਦੀ ਮੌਤ ਹੋ ਗਈ ।ਇਹ ਮਾਮਲਾ ਪੁਲੀਸ ਦੀ ਦੇਖ ਰੇਖ ਵਿਚ ਲਿਆ ਦਿੱਤਾ ਗਿਆ ਹੈ ਅਤੇ ਦੇਖਿਆ ਜਾਵਗਾ ਕਿ ਪੁਲਿਸ ਇਸ ਮਾਮਲੇ ਸਬੰਧੀ ਕੀ ਕਾਰਵਾਈ ਕਰਦੀ ਹੈ

Leave a Reply

Your email address will not be published. Required fields are marked *