ਅੰਮ੍ਰਿਤਸਰ ਵਿਖੇ ਦਿਖਿਆ ਪਤੀ ਪਤਨੀ ਦਾ ਸੜਕ ਉਪਰ ਹਾਈ ਵੋਲਟੇਜ ਡਰਾਮਾ

Uncategorized

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਅੱਗੇ ਪਤੀ ਪਤਨੀ ਵੱਲੋਂ ਕਾਫ਼ੀ ਡਰਾਮਾ ਕੀਤਾ ਗਿਆ । ਜਿਸ ਵਿੱਚ ਪਤਨੀ ਆਪਣੇ ਪਤੀ ਕੋਲੋਂ ਮੁਆਫ਼ੀਆਂ ਮੰਗ ਰਹੀ ਹੈ ਅਤੇ ਉਸ ਨੂੰ ਘਰ ਲੈ ਕੇ ਜਾਣ ਲਈ ਕਹਿ ਰਹੀ ਹੈ ।ਜਦੋਂ ਉਸ ਦੇ ਪਤੀ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਉਹ ਸੜਕ ਉਤੇ ਲੰਮੀ ਪੈ ਕੇ ਆਪਣੇ ਪਤੀ ਦੇ ਪੈਰੀਂ ਪੈਂਦੀ ਹੈ ਅਤੇ ਵਾਰ ਵਾਰ ਉਸ ਨੂੰ ਇੱਕੋ ਗੱਲ ਕਹਿ ਰਹੀ ਹੈ ਕਿ ਉਹ ਆਪਣੇ ਬੱਚੇ ਬਿਨਾਂ ਨਹੀਂ ਰਹਿ ਸਕਦੀ ।

 

 

ਬਾਅਦ ਵਿੱਚ ਪਤਨੀ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਵਿਆਹ ਨੂੰ ਬਾਰਾਂ ਸਾਲ ਹੋ ਚੁੱਕੇ ਹਨ । ਹੁਣ ਕਾਫੀ ਟਾਈਮ ਤੋਂ ਉਹ ਆਪਣੇ ਪਿਤਾ ਦੇ ਘਰ ਰਹਿ ਰਹੀ ਹੈ ਅਤੇ ਉਸ ਦਾ ਪਤੀ ਉਸ ਨੂੰ ਘਰ ਨਹੀਂ ਲਿਜਾ ਰਿਹਾ ।

 

ਉਸ ਦਾ ਸਹੁਰਾ ਪਰਿਵਾਰ ਉਸ ਨੂੰ ਪਾਗਲ ਘੋਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਸ ਨੇ ਕਿਹਾ ਕਿ ਇਹ ਸਾਰਾ ਮਾਮਲਾ ਜਾਇਦਾਦ ਹੈ । ਉਸ ਦਾ ਸਹੁਰਾ ਪਰਿਵਾਰ ਉਸ ਨੂੰ ਅਤੇ ਉਸ ਦੇ ਪਤੀ ਅਤੇ ਬੱਚੇ ਨੂੰ ਜਾਇਦਾਦ ਵਿੱਚੋਂ ਕੁਝ ਵੀ ਦੇਣਾ ਨਹੀਂ ਚਾਹੁੰਦੇ ਅਤੇ ਦੂਜੇ ਪਾਸੇ ਉਸ ਦੇ ਪਤੀ ਨਾਲ ਗੱਲ ਕਰਨ ਤੇ ਪਤਾ ਲੱਗਾ ਕਿਉਂ ਆਪਣੀ ਪਤਨੀ ਦੇ ਗੁੱਸੇ ਤੋਂ ਬਹੁਤ ਪ੍ਰੇਸ਼ਾਨ ਹੈ ਅਤੇ ਉਸ ਨੇ ਉਸ ਦਾ ਜਿਊਣਾ ਮੁਸ਼ਕਲ ਕਰ ਰੱਖਿਆ ਹੈ।

 

ਪਤੀ ਨੇ ਕਿਹਾ ਕਿ ਉਸ ਦਾ ਬੱਚਾ ਆਪਣੀ ਮਾਂ ਕੋਲ ਨਹੀਂ ਰਹਿਣਾ ਚਾਹੁੰਦਾ ਅਤੇ ਸਮੇਂ ਸਮੇਂ ਤੇ ਉਸ ਦੁਆਰਾ ਆਪਣੇ ਬੱਚੇ ਨੂੰ ਆਪਣੀ ਮਾਂ ਕੋਲ ਭੇਜਿਆ ਜਾਂਦਾ ਹੈ ਪਰ ਬੱਚਾ ਆਪਣੀ ਮਾਂ ਕੋਲ ਰਹਿ ਕੇ ਖੁਸ਼ ਨਹੀਂ ਹੈ ।

Leave a Reply

Your email address will not be published. Required fields are marked *