ਨਾਭਾ ਵਿਖੇ ਇੱਕ ਅਜਿਹਾ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਹੈ ।ਜਿਸ ਵਿਚ ਇਕ ਭਗੌੜੇ ਨੂੰ ਫੜਨ ਲਈ ਉਸ ਦੇ ਘਰ ਗਈ ਪੁਲਿਸ ਨੂੰ ਭਗੌੜੇ ਵਿਅਕਤੀ ਦੇ ਘਰ ਵਾਲਿਆਂ ਨੇ ਫੜ ਲਿਆ ।ਜਿਸ ਵਿਚ ਪਰਿਵਾਰ ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦੇ ਆਈ ਕਾਰਡ ਮੰਗੇ ਗਏ ।ਕਿਉਂਕਿ ਉਨ੍ਹਾਂ ਪੁੱਛ ਵਾਲਿਆਂ ਵਿੱਚੋਂ ਸਿਰਫ਼ ਇੱਕ ਮਨਦੀਪ ਪੁਲਸ ਦੀ ਵਰਦੀ ਵਿੱਚ ਸੀ ਬਾਕੀ ਸਾਰੇ ਸਿਵਲ ਕੱਪੜਿਆਂ ਵਿੱਚ ਸਨ ।
ਇਸ ਲਈ ਪਰਿਵਾਰਕ ਮੈਂਬਰਾਂ ਨੇ ਸਾਰੇ ਪੁਲਸ ਵਾਲਿਆਂ ਨੂੰ ਹੀ ਬੰਦੀ ਬਣਾ ਲਿਆ ।ਪਰ ਬਾਅਦ ਵਿਚ ਪੁਲਸ ਨੇ ਸਾਰੇ ਹੀ ਪਰਿਵਾਰ ਉੱਪਰ ਪਰਚਾ ਦਰਜ ਕਰ ਦਿੱਤਾ ।ਹਾਲਾਂਕਿ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਡਿਊਟੀ ਉੱਪਰ ਤਾਇਨਾਤ ਪੁਲਸ ਵਾਲਾ ਉੱਪਰ ਹੱਥ ਚੱਕੀਆ।
ਪਰ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰੇ ਸਵੇਰੇ ਪੁਲਸ ਨੇ ਸਿਵਲ ਵਰਦੀ ਵਿਚ ਆ ਕੇ ਉਨ੍ਹਾਂ ਉੱਪਰ ਤਸ਼ੱਦਦ ਕੀਤਾ ।ਜਦੋਂ ਉਨ੍ਹਾਂ ਨੇ ਉਸ ਵਾਲਿਆਂ ਤੋਂ ਵਾਰੰਟ ਮੰਗਿਆ ਤਾਂ ਪੁਲਿਸ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ।ਕੁੱਟਮਾਰ ਵਿੱਚ ਇੱਕ ਵਿਅਕਤੀ ਇਨ੍ਹਾਂ ਜ਼ਖਮੀ ਹੋ ਗਿਆ ਕਿ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ ।
ਪਰਿਵਾਰਕ ਮੈਂਬਰਾਂ ਨੇ ਪੁਲੀਸ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।ਪਰ ਦੂਜੇ ਪਾਸੇ ਪੁਲਸ ਵਾਲੇ ਇਹ ਸਾਰੇ ਇਲਜ਼ਾਮ ਨੂੰ ਸਿਰੇ ਤੋਂ ਨਕਾਰ ਰਹੇ ਹਨ ।ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ ਬੋਲ ਰਿਹਾ ਹੈ ।ਕਿਉਂਕਿ ਪੁਲਸ ਵੱਲੋਂ ਸਾਰੇ ਹੀ ਪਰਿਵਾਰਕ ਮੈਂਬਰਾਂ ਉੱਪਰ ਪਰਚੇ ਦਰਜ ਕਰ ਲਏ ਗਏ ਹਨ ।ਦੇਖਣਯੋਗ ਹੋਵੇਗਾ ਕਿ ਹੁਣ ਇਹ ਕਹਾਣੀ ਕਿਸ ਪਾਸੇ ਵੱਲ ਨੂੰ ਮੋੜ ਲੈਂਦੀ ਹੈ ।ਕਿਉਂਕਿ ਜੋ ਵਿਅਕਤੀ ਹਾਸਪਿਟਲ ਵਿਚ ਦਾਖਲ ਹੈ ਉਸ ਨੇ ਕਿਹਾ ਇਕ ਉਸਦੇ ਬਹੁਤ ਜ਼ਿਆਦਾ ਸੱਟਾਂ ਵੱਜੀਆਂ ਹਨ ਕਿਉਂਕਿ ਪੁਲੀਸ ਨੇ ਉਨ੍ਹਾਂ ਉਪਰ ਲਾਠੀਚਾਰਜ ਕੀਤਾ