ਬਟਾਲਾ ਵਿਖੇ ਸਥਿਤ ਇੱਕ ਗੁਰੂ ਘਰ ਵਿੱਚ ਅਜਿਹੇ ਪੁਰਾਤਨ ਗ੍ਰੰਥ ਦੀ ਦੁਬਾਰਾ ਤੋਂ ਰਚਨਾ ਕੀਤੀ ਜਾ ਰਹੀ ਹੈ ਜਿਸ ਦੇ ਦਰਸ਼ਨਾਂ ਹਰ ਸਿੱਖ ਸੰਗਤ ਕਰਨਾ ਚਾਹੁੰਦੀ ਹੋਵੇ ।ਦੱਸਿਆ ਜਾ ਰਿਹਾ ਹੈ ਕਿ ਉਸ ਗੁਰਦੁਆਰੇ ਦੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਵੱਲੋਂ ਸੰਗਤਾਂ ਤੋਂ ਹੀ ਸੇਵਾ ਕਰਵਾ ਕੇ ਇਸ ਗ੍ਰੰਥ ਸਾਹਿਬ ਦੀ ਦੁਬਾਰਾ ਤੋਂ ਰਚਨਾ ਕਰਵਾਈ ਜਾ ਰਹੀ ਹੈ ।
ਕਿਹਾ ਜਾ ਰਿਹਾ ਹੈ ਕਿ ਇਹ ਗ੍ਰੰਥ ਬਾਬਾ ਦੀਪ ਸਿੰਘ ਦੁਆਰਾ ਲਿਖਿਆ ਗਿਆ ਤੀਜਾ ਹੱਥ ਲਿਖਤ ਗ੍ਰੰਥ ਹੈ।ਦੱਸਿਆ ਜਾਂਦਾ ਹੈ ਕਿ ਇਹ ਗ੍ਰੰਥ ਵੰਡ ਤੋਂ ਪਹਿਲਾਂ ਪਾਕਿਸਤਾਨ ਵਿੱਚ ਰਹਿੰਦੇ ਇੱਕ ਮੁਸਲਮਾਨ ਭਾਈਚਾਰੇ ਦੇ ਬੰਦੇ ਕੋਲ ਸੀ ।
ਜੋ ਕਿ ਬੱਟ ਤੋਂ ਬਾਅਦ ਭਾਰਤ ਵਿੱਚ ਆ ਗਿਆ ਅਤੇ ਇਸ ਗ੍ਰੰਥ ਨੂੰ ਵੀ ਆਪਣੇ ਨਾਲ ਭਾਰਤ ਹੀ ਲੈ ਆਏ ।ਪਰ ਉਸ ਵਿਅਕਤੀ ਦੀ ਮੌਤ ਤੋਂ ਬਾਅਦ ਇਹ ਤੁਰੰਤ ਉਸ ਦੇ ਕਮਰੇ ਵਿੱਚ ਹੀ ਪੈ ਰਹਿ ਗਿਆ ।ਤਾਂ ਕਿ ਉਸ ਵਿਅਕਤੀ ਦੇ ਬੱਚੇ ਉਸ ਦੀ ਮੌਤ ਤੋਂ ਬਾਅਦ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਚਲੇ ਗਏ ।ਪਰ ਕਿਸੇ ਨਾ ਕਿਸੇ ਤਰ੍ਹਾਂ ਇਹ ਗ੍ਰੰਥ ਭਾਈ ਹਰਜੀਤ ਸਿੰਘ ਤੱਕ ਪਹੁੰਚ ਗਿਆ ।ਹੁਣ ਉਨ੍ਹਾਂ ਨੇ ਇਸ ਦੀ ਦੁਬਾਰਾ ਤੋਂ ਰਚਨਾ ਕਰਾਉਣੀ ਸ਼ੁਰੂ ਕਰ ਦਿੱਤੀ ਹੈ ।ਇਸ ਰਚਨਾ ਦੀ ਸੇਵਾ ਵੀ ਇੱਕ ਮੁਸਲਿਮ ਭਾਈ ਹੀ ਕਰ ਰਿਹਾ ਹੈ ।ਕਿਹਾ ਜਾ ਰਿਹਾ ਹੈ ਕਿ ਇਸ ਗ੍ਰੰਥ ਦੀ ਰਚਨਾ ਉਪਰ ਸੱਤਰ ਤੋਂ ਅੱਸੀ ਲੱਖ ਰੁਪਏ ਤੱਕ ਦਾ ਖਰਚ ਆਏਗਾ ।
ਜੋ ਖਰਚ ਕੇ ਸੰਗਤਾਂ ਦੁਆਰਾ ਹੀ ਦਿੱਤਾ ਜਾਵੇਗਾ ।ਹੁਣ ਦੇਖਣਯੋਗ ਹੋਵੇਗਾ ਇਹ ਗ੍ਰੰਥ ਕਿੰਨੇ ਸਮੇਂ ਵਿਚ ਫਿਰ ਤੋਂ ਬਣਕੇ ਤਿਆਰ ਹੁੰਦਾ ਹੈ ਅਤੇ ਕਿੰਨੀਆਂ ਸੰਗਤਾਂ ਇਸ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ ।ਭਾਈ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਗ੍ਰੰਥ ਸਾਹਿਬ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਹਨ ।ਤਾਂ ਜੋ ਲੰਮੇ ਸਮੇਂ ਤਕ ਲੋਕ ਇਸ ਗ੍ਰੰਥ ਦੇ ਦਰਸ਼ਨ ਕਰ ਸਕਣ ਅਤੇ ਆਪਣਾ ਜੀਵਨ ਸਫਲ ਕਰ ਸਕਣ