ਮੱਟ ਸ਼ੇਰੋਵਾਲਾ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਹਨ ਹੁਣ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਇਕ ਵੀਡੀਓ ਵਾਇਰਲ ਹੋ ਰਹੀ ਹੈ । ਜਿਸ ਵਿੱਚ ਇੱਕ ਪੰਜਾਬੀ ਦਾ ਵਿਆਹ ਇੱਕ ਗੋਰੀ ਲੜਕੀ ਨਾਲ ਹੋ ਰਿਹਾ ਹੈ ।
ਮੱਟ ਸ਼ੇਰੋਵਾਲਾ ਇਸ ਵੀਡੀਓ ਵਿੱਚ ਬਹੁਤ ਖੁਸ਼ ਨਜ਼ਰ ਆ ਰਹੇ ਹਨ ਅਤੇ ਸਾਰਿਆਂ ਨਾਲ ਹਾਸਾ ਮਜ਼ਾਕ ਕਰਦੇ ਦਿਖਾਈ ਦੇ ਰਹੇ ਹਨ ।
ਦੱਸ ਦੇਈਏ ਕਿ ਉਹ ਆਪਣੇ ਕਿਸੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹਨ ਅਤੇ ਵੀਡਿਓ ਵਿੱਚ ਕੁਲਵਿੰਦਰ ਬਿੱਲਾ ਵੀ ਦਿਖਾਈ ਦੇ ਰਹੇ ਹਨ ।ਮੱਟ ਸ਼ੇਰੋਵਾਲਾ ਵਿਆਹ ਵਾਲੇ ਲੜਕੇ ਨੂੰ ਕਹਿ ਰਹੇ ਹਨ , ਕੀ ਅਸੀਂ ਅੰਦਰ ਲੁੱਟੇ ਗਏ ਤੇ ਤੂੰ ਬਾਹਰੋਂ ਲੁੱਟਿਆ ਗਿਆ ।
ਉਹ ਲੜਕੀ ਦੇ ਪਿਤਾ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਵੀ ਦਿਖਾਈ ਦੇ ਰਹੇ ਹਨ।ਇਸ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਪੰਜਾਬੀ ਨੂੰ ਗੋਰੀ ਵਿਆਹ ਕੇ ਲਿਜਾ ਰਹੀ ਹੈ ਅਤੇ ਬਾਕੀ ਪਿਆਰ ਬਹੁਤ ਵੱਡੀ ਚੀਜ਼ ਹੈ । ਜੋ ਕਿਸੇ ਨੂੰ ਵੀ ਕਿਤੇ ਵੀ ਮਿਲਾ ਸਕਦਾ ਹੈ। ਸੋ ਮੱਟ ਸ਼ੇਰੋਵਾਲਾ ਇਸ ਵੀਡੀਓ ਵਿੱਚ ਬਹੁਤ ਹੀ ਮਸਤੀ ਕਰ ਰਹੇ ਹਨ ।