ਪਾਣੀ ਪੀਣ ਆਈ ਮੱਝ ਦੀ ਸਮਝ ਨੂੰ ਦੇਖ ਕੇ ਸਭ ਹੋਏ ਹੈਰਾਨ

Uncategorized

ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਮੌਸਮ ਵਿਚ ਪਾਣੀ ਦੀ ਪਿਆਸ ਬਹੁਤ ਜ਼ਿਆਦਾ ਲੱਗਦੀ ਹੈ। ਇਨਸਾਨ ਤਾਂ ਪਾਣੀ ਪੀ ਲੈਂਦੇ ਹਨ ਪਰ ਬਾਕੀ ਜੀਵ ਜੰਤੂ ਪਾਣੀ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕਦੇ ਹਨ ਅਤੇ ਬੜੀ ਮੁਸ਼ਕਿਲ ਨਾਲ ਆਪਣੀ ਪਿਆਸ ਬੁਝਾਉਂਦੇ ਹਨ ।

 

ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਿਸ ਵਿੱਚ ਬਇੱਕ ਮੱਝ ਨਲਕੇ ਨੂੰ ਗੇੜ ਕੇ ਪਾਣੀ ਪੀ ਰਹੀ ਹੈ । ਵੈਸੇ ਤਾਂ ਕਿਹਾ ਜਾਂਦਾ ਹੈ ਕਿ ਇਸ ਦੁਨੀਆਂ ਵਿੱਚ ਇਨਸਾਨ ਦਾ ਦਿਮਾਗ਼ ਬਹੁਤ ਤੇਜ਼ ਹੈ ਅਤੇ ਡੰਗਰਾਂ ਵਿੱਚ ਕੋਈ ਸਮਝ ਨਹੀਂ ਹੁੰਦੀ । ਪਰ ਇਸ ਗੱਲ ਨੂੰ ਗਲਤ ਸਾਬਤ ਕਰਦੀ ਇਹ ਵੀਡੀਓ ਸਾਹਮਣੇ ਆ ਰਹੀ ਹੈ।

 

ਜਿਸ ਵਿੱਚ ਇੱਕ ਮੱਝ ਆਪਣੀ ਸਮਝ ਨਾਲ ਆਪਣੀ ਪਾਣੀ ਦੀ ਪਿਆਸ ਬੁਝਾਉਣ ਵਿੱਚ ਕਾਮਯਾਬ ਹੁੰਦੀ ਦਿਖ ਰਹੀ ਹੈ। ਇਹ ਵੀਡੀਓ ਸਾਨੂੰ ਸੋਚਣ ਲਈ ਵੀ ਮਜਬੂਰ ਕਰਦੀ ਹੈ ਕਿ ਕੀ ਇਨਸਾਨ ਦਾ ਕੋਈ ਫ਼ਰਜ਼ ਨਹੀਂ ਬਣਦਾ ਕਿ ਉਹ ਇਨ੍ਹਾਂ ਜੀਵ ਜੰਤੂਆਂ ਲਈ ਉਨ੍ਹਾਂ ਦੀ ਪਿਆਸ ਬੁਝਾਉਣ ਵਾਸਤੇ ਕੋਈ ਉਪਰਾਲਾ ਕਰ ਸਕੇ।

 

ਸੋ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕਿ ਗਰਮੀ ਦੇ ਮੌਸਮ ਵਿਚ ਅਸੀਂ ਇਨ੍ਹਾਂ ਜੀਵ ਜੰਤੂਆਂ ਵਾਸਤੇ ਪਾਣੀ ਦਾ ਪ੍ਰਬੰਧ ਕਰੀਏ ਤਾਂ ਜੋ ਇਨ੍ਹਾਂ ਨੂੰ ਪਾਣੀ ਵਾਸਤੇ ਭਟਕਣਾ ਨਾ ਪਵੇ ।

Leave a Reply

Your email address will not be published.