ਕਹਿੰਦੇ ਨੇ ਕਿ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ , ਇਸੇ ਤਰ੍ਹਾਂ ਹੀ ਪਠਾਨਕੋਟ ਦੇ ਖਰੋਟਾ ਪਿੰਡ ਦੇ ਇੱਕ ਦਿਹਾੜੀਦਾਰ ਦੀ ਕਿਸਮਤ ਨੇ ਪਲਟੀ ਮਾਰੀ ਹੈ ਅਤੇ ਉਸ ਦੀ ਕਰੋੜਾਂ ਰੁਪਏ ਦੀ ਲਾਟਰੀ ਲੱਗ ਗਈ ਹੈ ।ਉਸ ਵਿਅਕਤੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਉਸ ਦੀ ਮਾਤਾ ,ਪਤਨੀ ਅਤੇ ਦੋ ਬੇਟੀਆਂ ਹਨ ।
ਉਹ ਇੱਕ ਦਿਹਾੜੀਦਾਰ ਬੰਦਾ ਹੈ ਉਸ ਨੇ ਕਦੇ ਨਹੀਂ ਸੋਚਿਆ ਸੀ ਕੀ ਕਦੇ ਉਸ ਦੇ ਦਿਨ ਵੀ ਫਿਰਨਗੇ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਨੇ ਲਾਟਰੀ ਖਰੀਦੀ ਸੀ , ਬੁੱਧਵਾਰ ਨੂੰ ਰਿਜ਼ਲਟ ਆਇਆ ਅਤੇ ਉਸ ਦੀ ਲਾਟਰੀ ਲੱਗ ਗਈ । ਹੁਣ ਉਹ ਅਤੇ ਉਸਦਾ ਪਰਿਵਾਰ ਬਹੁਤ ਖੁਸ਼ ਹੈ ।
ਉਹ ਆਪਣੇ ਪਰਿਵਾਰ ਦਾ ਭਵਿੱਖ ਇਨ੍ਹਾਂ ਪੈਸਿਆਂ ਨਾਲ ਸਵਾਰ ਸਕਦਾ ਹੈ। ਸੋ ਗ਼ਰੀਬ ਬੰਦਾ ਹਰ ਵਕਤ ਰੱਬ ਨੂੰ ਕੋਸਦਾ ਰਹਿੰਦਾ ਹੈ ਕਿ ਉਸ ਨੂੰ ਰੱਬ ਨੇ ਗ਼ਰੀਬ ਕਿਉਂ ਬਣਾਇਆ , ਪਰ ਉਹ ਨਹੀਂ ਜਾਣਦਾ ਜੇ ਰੱਬ ਉਨ੍ਹਾਂ ਵਾਸਤੇ ਕੀ ਸੋਚੀ ਬੈਠਾ ਹੈ ।
ਜੇ ਰੱਬ ਦੀ ਰਜ਼ਾ ਹੋਵੇ ਤਾਂ ਮਿੰਟਾਂ ਵਿੱਚ ਰਾਜੇ ਤੋਂ ਭਿਖਾਰੀ ਤੇ ਭਿਖਾਰੀ ਤੋਂ ਰਾਜਾ ਬਣਨ ਵਿਚ ਦੇਰ ਨਹੀਂ ਲੱਗਦੀ। ਸੋ ਇਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਕੇ ਇੱਕ ਵਿਅਕਤੀ ਦੀ ਕਿਸਮਤ ਖੁੱਲ੍ਹ ਗਈ ਹੈ ਅਤੇ ਹੁਣ ਉਹ ਆਪਣੇ ਜੀਵਨ ਨੂੰ ਚੰਗੇ ਢੰਗ ਨਾਲ ਬਿਤਾ ਸਕਦਾ ਹੈ ।