ਕੁਝ ਲੋਕਾਂ ਵੱਲੋਂ ਚੀਨੀ ਨੂੰ ‘ਚਿੱਟਾ ਜ਼ਹਿਰ’ ਕਿਹਾ ਜਾਂਦਾ ਹੈ । ਪਰ ਕੀ ਤੁਸੀਂ ਕਦੇ ਸੋਚਿਆ ਅਜਿਹਾ ਕਿਉਂ ਕਿਹਾ ਜਾਂਦਾ ਹੈ? ਵੈਦ ਜਗਦੀਪ ਸਿੰਘ ਨੇ ਦੱਸਿਆ ਕਿ ਚੀਨੀ ਦੀ ਵਰਤੋਂ ਕਰਨ ਵਾਲੇ ਲੋਕ ਨਿਰਾ ਜ਼ਹਿਰ ਖਾ ਰਹੇ ਹਨ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਬਿਮਾਰੀਆਂ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ । ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਇਨ੍ਹਾਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚੀਨੀ ਦੀ ਥਾਂ ਤੇ ਗੁੜ ਜਾਂ ਸ਼ੱਕਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਇੱਥੇ ਉਨ੍ਹਾਂ ਨੇ ਗੁੜ ਅਤੇ ਸ਼ੱਕਰ ਦੇ ਅਨੇਕਾਂ ਫ਼ਾਇਦੇ ਗਿਣਾਏ ਤੇ ਦੱਸਿਆ ਕਿ ਪੁਰਾਣੇ ਸਮਿਆਂ ਵਿੱਚ ਲੋਕ ਚੀਨੀ ਦਾ ਨਹੀਂ ਬਲਕਿ ਗੁੜ ਦਾ ਸੇਵਨ ਕਰਿਆ ਕਰਦੇ ਸੀ , ਤਾਂ ਕਰਕੇ ਉਨ੍ਹਾਂ ਨੂੰ ਬਿਮਾਰੀਆਂ ਘੱਟ ਸੀ । ਕਿਉਂਕਿ ਗੁੜ ਖ਼ੂਨ ਨੂੰ ਪਤਲਾ ਕਰਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ ।
ਰੋਟੀ ਖਾਣ ਤੋਂ ਬਾਅਦ ਥੋੜ੍ਹਾ ਜਿਹਾ ਗੁੜ ਜ਼ਰੂਰ ਖਾਣਾ ਚਾਹੀਦਾ ਹੈ , ਤਾਂ ਜੋ ਸਾਡਾ ਖਾਧਾ ਹੋਇਆ ਭੋਜਨ ਚੰਗੀ ਤਰ੍ਹਾਂ ਪਚ ਜਾਵੇ। ਉਨ੍ਹਾਂ ਨੇ ਦੱਸਿਆ ਕਿ
ਜੇਕਰ ਇੱਕ ਕਿਲੋ ਗੁੜ ਵਿੱਚ ਢਾਈ ਸੌ ਗ੍ਰਾਮ ਸਫ਼ੈਦ ਮਿਸਰੀ ਮਿਲਾ ਕੇ ਖਾਧੀ ਜਾਵੇ ਤਾਂ ਇਹ ਤਾਕਤ ਵਧਾਉਣ ਵਿਚ ਮਦਦ ਕਰਦਾ ਹੈ । ਉਨ੍ਹਾਂ ਕਿਹਾ ਕਿ ਉਹ ਲੋਕ ਬਹੁਤ ਵੱਡੀ ਗ਼ਲਤੀ ਕਰ ਰਹੇ ਹਨ ਜੋ ਗੁੜ ਦੀ ਥਾਂ ਚੀਨੀ ਦੀ ਵਰਤੋਂ ਕਰਦੇ ਹਨ ।