400 ਏਕੜ ਖੜ੍ਹੀ ਕਣਕ ਨੂੰ ਲੱਗੀ ਅੱਗ

Uncategorized

ਆਏ ਦਿਨ ਹੀ ਖ਼ਬਰ ਸੁਣਨ ਨੂੰ ਮਿਲਦੀ ਹੈ ਕਿ ਖੜ੍ਹੀ ਕਣਕ ਨੂੰ ਅੱਗ ਲੱਗ ਗਈ ।ਇਸ ਤਰ੍ਹਾਂ ਦੀ ਹੀ ਇਕ ਘਟਨਾ ਮਲੇਰਕੋਟਲਾ ਦੇ ਪਿੰਡ ਜਿੱਤਵਾਲ ਕਲਾਂ ਵਿਖੇ ਹੋਈ ।ਜਿੱਥੇ ਕਿ ਬਿਜਲੀ ਵਾਲੀਆਂ ਤਾਰਾਂ ਦਾ ਸ਼ਾਰਟ ਸਰਕਟ ਹੋਣ ਕਾਰਨ ਇਕ ਚਿੰਗਾਰੀ ਗਿਰੀ ਜਿਸ ਨਾਲ ਚਾਰ ਸੌ ਏਕੜ ਦੇ ਕਰੀਬ ਫਸਲ ਨੂੰ ਅੱਗ ਲੱਗ ਗਈ ।

 

ਇਸ ਅੱਗ ਦਾ ਅਸਰ ਨੇੜੇ ਲੱਗਦੇ ਪਿੰਡਾਂ ਵਿੱਚ ਵੀ ਦੇਖਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਨਾਲ ਲੱਗਦੇ ਚਾਰ ਪਿੰਡਾਂ ਦੇ ਕਿਸਾਨਾਂ ਦੀ ਫਸਲ ਨੂੰ ਅੱਗ ਲੱਗ ਗਈ ।ਕਿਸਾਨਾਂ ਦਾ ਕਹਿਣਾ ਹੈ ਕਿ ਇਸ ਅੱਗ ਦਾ ਜ਼ਿੰਮੇਵਾਰ ਬਿਜਲੀ ਬੋਰਡ ਮਹਿਕਮਾ ਹੈ ।ਕਿਉਂਕਿ ਇਨੀਂ ਹਨ੍ਹੇਰੀ ਦੇ ਬਾਵਜੂਦ ਬਿਨਾਂ ਚੌਵੀ ਘੰਟੇ ਵਾਲੀ ਸਪਲਾਈ ਬਿਲਕੁਲ ਬੰਦ ਨਹੀਂ ਕਰੇਗੀ ।

 

ਕਿਸਾਨਾਂ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਉਹ ਫਸਲ ਦੀ ਕਟਾਈ ਕਰ ਰਹੇ ਸਨ ਉਹ ਆਪਣੀਆਂ ਜਾਨਾਂ ਬਚਾ ਕੇ ਭੱਜੇ।ਇੱਕ ਕਿਸਾਨ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਸ ਦੇ ਖੇਤ ਵਿੱਚ ਕੰਬਾਈਨ ਨੇ ਇੱਕ ਗੇੜਾ ਦੇ ਦਿੱਤਾ ਸੀ ।ਜਦੋਂ ਅੱਖ ਉਨ੍ਹਾਂ ਵੱਲ ਆਈ ਤਾਂ ਉਹ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਉੱਥੋਂ ਭੱਜ ਗਏ ।ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਮਹਿਕਮਾ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ।

 

ਕਿਸਾਨਾਂ ਨੇ ਮੰਗ ਕੀਤੀ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ।ਤਾਂ ਜੋ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਣ ਨਹੀਂ ਤਾਂ ਉਹ ਕਰਜ਼ੇ ਦੀ ਮਾਰ ਹੇਠ ਦੱਬ ਜਾਣਗੇ ।ਕਿਉਂਕਿ ਬਹੁਤ ਸਾਰੇ ਕਿਸਾਨਾਂ ਨੇ ਜ਼ਮੀਨ ਠੇਕੇ ਉੱਪਰ ਲਈ ਹੋਈ ਹੈ ।ਕਿਸਾਨਾਂ ਦਾ ਕਹਿਣਾ ਹੈ ਕਿ ਉਸ ਕੋਲ ਸਿਰਫ ਤਿੰਨ ਕਿੱਲੇ ਆਪਣੇ ਹਨ ਉਸ ਨੇ ਚਾਲੀ ਕਿੱਲੇ ਠੇਕੇ ਉੱਪਰ ਲਾਏ ਹੋਏ ਹਨ ।ਹੁਣ ਉਸ ਦੀ ਸਾਰੀ ਫ਼ਸਲ ਮੱਚ ਚੁੱਕੀ ਹੈ ।ਜੇਕਰ ਸਰਕਾਰ ਨੇ ਉਨ੍ਹਾਂ ਦਾ ਕੋਈ ਮੱਦਦ ਨਹੀਂ ਕੀਤੀ ਤਾਂ ਉਹ ਕਰਜ਼ੇ ਹੇਠ ਦੱਬ ਜਾਣਗੇ

Leave a Reply

Your email address will not be published.