ਕਿਸਾਨ ਨੂੰ ਮਿਲਿਆ ਬੰਜਰ ਜ਼ਮੀਨ ਵਿੱਚੋਂ ਸੋਨਾ

Uncategorized

‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ’ ਮਨੋਜ ਕੁਮਾਰ ਦੀ ਫ਼ਿਲਮ ਉਪਕਾਰ ਦਾ ਇਹ ਗੀਤ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਪਰ ਸੱਚਮੁੱਚ ਹੀ ਦੇਸ਼ ਦੀ ਧਰਤੀ ਸੋਨਾ ਉਗਲ ਰਹੀ ਹੈ । ਤਿਲੰਗਾਨਾ ਦੇ ਇੱਕ ਪਿੰਡ ਵਿੱਚ ਇਕ ਕਿਸਾਨ ਨੂੰ ਬਹੁਤ ਸਾਰਾ ਸੋਨਾ ਮਿਲਿਆ ਹੈ ।

 

ਜਾਣਕਾਰੀ ਮੁਤਾਬਕ ਨਰਸਿਮ੍ਹਾ ਨਾਂ ਦੇ ਇੱਕ ਵਿਅਕਤੀ ਨੇ ਕੁਝ ਸਮਾਂ ਪਹਿਲਾਂ ਗਿਆਰਾਂ ਏਕੜ ਬੰਜਰ ਜ਼ਮੀਨ ਖਰੀਦੀ ਸੀ ਅਤੇ ਉਹ ਉਸ ਨੂੰ ਖੇਤੀਯੋਗ ਬਣਾਉਣਾ ਚਾਹੁੰਦਾ ਸੀ ਇਸ ਲਈ ਉਹ ਜ਼ਮੀਨ ਨੂੰ ਇਕਸਾਰ ਕਰ ਰਿਹਾ ਸੀ ਤਾਂ ਅਚਾਨਕ ਉਸ ਦੀ ਕਹੀ ਇਕ ਕਲਸ਼ ਤੇ ਲੱਗੀ ।

 

ਉਸ ਕਲਸ਼ ਨੂੰ ਬਾਹਰ ਕੱਢਣ ਤੋਂ ਬਾਅਦ ਉਸ ਨੇ ਦੇਖਿਆ ਕਿ ਇਸ ਵਿੱਚ ਬਹੁਤ ਸੋਨੇ ਚਾਂਦੀ ਦੇ ਗਹਿਣੇ ਸਨ । ਇਹ ਸਭ ਦੇਖ ਕੇ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਹ ਉੱਚੀ ਉੱਚੀ ਹੱਸਣ ਲੱਗਾ। ਖ਼ਬਰ ਮਿਲਣ ਤੇ ਪੁਲਸ ਅਤੇ ਪੁਰਾਤੱਤਵ ਵਿਭਾਗ ਦੇ ਅਧਿਕਾਰੀ ਉੱਥੇ ਪਹੁੰਚ ਗਏ ,ਜਾਂਚ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹ ਗਹਿਣੇ ਕਾਕਤੀਆ ਵੰਸ਼ ਦੇ ਹਨ

 

ਜੋ ਕਿ ਵਾਰੰਗਲ ਵਿੱਚ ਰਹਿੰਦੇ ਸੀ ਤੇ ਉਹ ਇਹੀ ਇਲਾਕਾ ਹੈ ।ਕਲਸ਼ ਵਿਚ ਮਿਲੇ ਗਹਿਣਿਆਂ ਵਿਚ ਬਾਈ ਕੁੰਡਲ ਇਕਵੰਜਾ ਗੁਲਬੰਦ , ਸੋਨੇ ਚਾਂਦੀ ਦੀਆਂ ਛੜਾਂ , ਪੰਜ ਸੋਨੇ ਦੀਆਂ ਚੇਨਾਂ ਕਈ ਅੰਗੂਠੀਆਂ , ਸੱਤ ਰੂਬੀ ਹੀਰੇ ਤੇ ਸੈਂਤੀ ਹੋਰ ਚਾਂਦੀ ਦੇ ਗਹਿਣੇ ਸ਼ਾਮਲ ਹਨ । ਬਾਜ਼ਾਰ ਵਿੱਚ ਇਨ੍ਹਾਂ ਦੀ ਕੀਮਤ ਲਗਪਗ ਦੋ ਕਰੋੜ ਦੱਸੀ ਜਾ ਰਹੀ ਹੈ। ਇਸ ਕਿਸਾਨ ਵੱਲੋਂ ਇਹ ਸਾਰਾ ਸਾਮਾਨ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਸ ਇਲਾਕੇ ਵਿੱਚ ਕਿਸੇ ਕਿਸਾਨ ਨੂੰ ਗਹਿਣੇ ਮਿਲੇ ਸਨ ।

Leave a Reply

Your email address will not be published.