ਆਏ ਦਿਨ ਇਹ ਖ਼ਬਰ ਆਉਂਦੀ ਹੈ ਕਿ ਪੰਜਾਬ ਦੇ ਨੌਜਵਾਨ ਨਸ਼ੇ ਨੇ ਖਾ ਲਏ ਹਨ ਤੇ ਜਿਸ ਨੂੰ ਨਸ਼ੇ ਦੀ ਲਤ ਲੱਤ ਲੱਗ ਜਾਵੇ , ਉਹ ਦੁਬਾਰਾ ਕਦੇ ਵੀ ਨਸ਼ਾ ਨਹੀਂ ਛੱਡ ਸਕਦਾ ਪਰ ਬਰਨਾਲਾ ਦੇ ਇਕ ਨੌਜਵਾਨ ਸੁੱਖ ਜੌਹਲ ਨੇ ਇਸ ਗੱਲ ਨੂੰ ਗਲਤ ਸਾਬਤ ਕਰ ਦਿੱਤਾ ।
ਇਸ ਨੌਜਵਾਨ ਦੀ ਜ਼ਿੰਦਗੀ ਫ਼ਿਲਮੀ ਕਹਾਣੀ ਵਰਗੀ ਹੈ। ਨੌਜਵਾਨ ਦੇ ਦੱਸਣ ਅਨੁਸਾਰ ਉਸ ਨੇ ਹਰ ਤਰ੍ਹਾਂ ਦਾ ਨਸ਼ਾ ਕਰਕੇ ਦੇਖਿਆ ਹੈ ਸਸਤੇ ਤੋਂ ਸਸਤਾ ਅਤੇ ਮਹਿੰਗੇ ਤੋਂ ਮਹਿੰਗਾ ਹਰ ਪ੍ਰਕਾਰ ਦਾ ਨਸ਼ਾ ਉਸ ਤੇ ਕੀਤਾ ਹੈ ਤੇ ਇਕ ਸਮਾਂ ਅਜਿਹਾ ਸੀ ਜਦੋਂ ਘਰ ਵਿੱਚ ਕਲੇਸ਼ ਹੋਣ ਕਰਕੇ ਉਸ ਨੇ ਸਲਫ਼ਾਸ ਪੀ ਲਈ ਸੀ ।
ਪਰ ਸਮੇਂ ਸਿਰ ਉਸ ਨੂੰ ਹਸਪਤਾਲ ਲਿਜਾਣ ਕਰਕੇ ਉਸ ਦੀ ਜਾਨ ਬਚ ਗਈ ।ਉਸ ਤੋਂ ਬਾਅਦ ਹੌਲੀ ਹੌਲੀ ਉਸ ਨੇ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਸ ਦੇ ਪਰਿਵਾਰ ਵੱਲੋਂ ਉਸ ਦੀ ਪੂਰੀ ਮੱਦਦ ਕੀਤੀ ਗਈ ।
ਉਸ ਤੋਂ ਬਾਅਦ ਇਸ ਨੌਜਵਾਨ ਨੇ ਆਪਣੀ ਸਿਹਤ ਵੱਲ ਪੂਰਾ ਧਿਆਨ ਦਿੱਤਾ ਅਤੇ ਹੁਣ ਇਸ ਨੌਜਵਾਨ ਦਾ ਸਰੀਰ ਕਿਸੇ ਫ਼ਿਲਮੀ ਐਕਟਰ ਤੋਂ ਘੱਟ ਨਹੀਂ ਹੈ । ਹੁਣ ਇਹ ਨੌਜਵਾਨ ਹੋਰਾਂ ਦੀ ਵੀ ਡਾਈਟ ਪਲਾਨ ਕਰਦਾ ਹੈ ਅਤੇ ਹੋਰਾਂ ਮੁੰਡਿਆਂ ਨੂੰ ਸਿਹਤ ਬਣਾਉਣ ਦੇ ਨੁਸਖੇ ਦਿੰਦਾ ਹੈ ।