ਕਿਸਾਨਾਂ ਉੱਪਰ ਕੀਤਾ ਗਿਆ ਲਾਠੀਚਾਰਜ, ਅੱਠ ਗ੍ਰਿਫਤਾਰ

Uncategorized

ਇਕ ਪਾਸੇ ਦਿੱਲੀ ਦੇ ਵਿੱਚ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਦੂਜੇ ਪਾਸੇ ਪੰਜਾਬ ,ਹਰਿਆਣਾ ,ਯੂਪੀ ਰਾਜਸਥਾਨ ਅਤੇ ਦੇਸ਼ ਦੇ ਹੋਰਨਾਂ ਕੋਨਿਆਂ ਵਿੱਚੋਂ ਕਿਸਾਨਾਂ, ਭਾਜਪਾ ਦੇ ਲੀਡਰਾਂ, ਪੁਲੀਸ ਅਤੇ ਕਿਸਾਨ ਅੰਦੋਲਨ ਦਾ ਵਿਰੋਧ ਕਰਨ ਵਾਲੇ ਲੋਕਾਂ ਵਿਚਕਾਰ ਝੜਪ ਦੇਖੀ ਜਾ ਰਹੀ ਹੈ ।

 

ਹਿਸਾਰ ਦੇ ਪਟੇਲ ਨਗਰ ਵਿੱਚ ਰਣਬੀਰ ਗੰਗੂਆ ਅਤੇ ਸੋਨਾਲੀ ਫੋਗਾਟ ਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ।ਇਨ੍ਹਾਂ ਦੋਨਾਂ ਵੱਲੋਂ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਗਿਆ ਸੀ ਇਸ ਮੌਕੇ ਤੇ ਵੱਡੀ ਮਾਤਰਾ ਵਿੱਚ ਪੁਲੀਸ ਮੌਕੇ ਤੇ ਮੌਜੂਦ ਸੀ । ਦੂਜੇ ਪਾਸੇ ਕਿਸਾਨਾਂ ਦੀ ਵੀ ਭਾਰੀ ਸੰਖਿਆ ਦੇਖਣ ਨੂੰ ਮਿਲੀ ।

 

ਜਾਣਕਾਰੀ ਮੁਤਾਬਕ ਪੁਲੀਸ ਅਤੇ ਕਿਸਾਨਾਂ ਵਿਚਕਾਰ ਝੜਪ ਹੋਈ ।ਜਿਸ ਵਿਚ ਕਈ ਕਿਸਾਨ ਜ਼ਖ਼ਮੀ ਵੀ ਹੋਏ । ਪੁਲਿਸ ਵੱਲੋਂ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਔਰਤਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।

 

ਸੋ ਦਿਨੋ ਦਿਨ ਇਸ ਤਰ੍ਹਾਂ ਦੇ ਮਾਮਲੇ ਦੇਸ਼ ਵਿੱਚ ਵਧਦੇ ਜਾ ਰਹੇ ਹਨ ਕਈ ਥਾਵਾਂ ਤੋਂ ਕਿਸਾਨੀ ਅੰਦੋਲਨ ਦਾ ਵਿਰੋਧ ਕਰਨ ਵਾਲੇ ਲੋਕਾਂ ਦੀ ਕੁੱਟਮਾਰ ਦਾ ਵੀ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ ।

Leave a Reply

Your email address will not be published. Required fields are marked *