N G O ਵਾਲੇ ਚੁੱਕ ਕੇ ਲੈ ਗਏ ਪੈਂਤੀ ਹਜ਼ਾਰ ਦਾ ਕੁੱਤਾ

Uncategorized

ਬਹੁਤ ਸਾਰੇ ਲੋਕ ਘਰ ਵਿੱਚ ਜਾਨਵਰ ਰੱਖਣਾ ਪਸੰਦ ਕਰਦੇ ਹਨ ਕੁਝ ਲੋਕ ਸ਼ੌਕ ਵਜੋਂ ਰੱਖਦੇ ਹਨ ਅਤੇ ਕੁਝ ਲੋਕ ਸੁਰੱਖਿਆ ਲਈ ।ਜ਼ਿਆਦਾਤਰ ਲੋਕ ਕੁੱਤਾ ਰੱਖਣਾ ਪਸੰਦ ਕਰਦੇ ਹਨ ਕਿਉਂਕਿ ਉਸ ਨੂੰ ਵਫ਼ਾਦਾਰ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਇੱਕ ਪਰਿਵਾਰ ਵੱਲੋਂਕੁੱਤਾ ਰੱਖਿਆ ਗਿਆ ਸੀ ।

ਪਰ ਹੋਣ ਉਨ੍ਹਾਂ ਦਾ ਕੁੱਤਾ ਕਿਸੇ ਐੱਨਜੀਓ ਵੱਲੋਂ ਜ਼ਬਤ ਕਰ ਲਿਆ ਗਿਆ ਹੈ , ਕਿਉਂਕਿ ਗੁਆਂਢੀਆਂ ਵੱਲੋਂ ਉਸ ਪਰਿਵਾਰ ਉੱਤੇ ਇਲਜ਼ਾਮ ਹੈ ਕਿ ਪਰਿਵਾਰ ਵੱਲੋਂ ਕੁੱਤੇ ਨਾਲ ਤਸ਼ੱਦਦ ਕੀਤਾ ਜਾਂਦਾ ਸੀ । ਉਸ ਦੀ ਸਿਹਤ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ । ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਗੁਆਂਢੀਆਂ ਵੱਲੋਂ ਉਨ੍ਹਾਂ ਦਾ ਕੁੱਤਾ ਚੋਰੀ ਕੀਤਾ ਗਿਆ ਹੈ ਅਤੇ ਐੱਨਜੀਓ ਦਾ ਨਾਮ ਲਗਾ ਦਿੱਤਾ ।

 

ਦੱਸਿਆ ਜਾ ਰਿਹਾ ਹੈ ਕਿ ਗੁਆਂਢੀ ਉਨ੍ਹਾਂ ਦਾ ਕੁੱਤਾ ਖਰੀਦਣਾ ਚਾਹੁੰਦੇ ਸਨ , ਪਰ ਮਾਲਕਾਂ ਵੱਲੋਂ ਨਾਂਹ ਕਰਨ ਤੇ ਉਨ੍ਹਾਂ ਨੇ ਇਸ ਤਰ੍ਹਾਂ ਦਾ ਤਰੀਕਾ ਅਪਣਾਇਆ ।

 

ਪੁਲਸ ਇਸ ਮਾਮਲੇ ਨੂੰ ਸੁਲਝਾੳੁਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਐੱਨਜੀਓ ਅਤੇ ਪਰਿਵਾਰ ਵਿਚ ਸਮਝੌਤਾ ਕਰਵਾਇਆ ਜਾਵੇਗਾ ਅਤੇ ਕੁੱਤੇ ਨਾਲ ਤਸ਼ੱਦਦ ਹੋ ਰਹੀ ਹੈ ਜਾਂ ਨਹੀਂ ਇਸ ਦੀ ਪੜਤਾਲ ਕੀਤੀ ਜਾਵੇਗੀ।

Leave a Reply

Your email address will not be published.