ਕਾਂਗਰਸੀਆਂ ਨੇ ਮੋਦੀ ਤੇ ਅਮਿਤ ਸ਼ਾਹ ਨੂੰ ਬਣਾਇਆ ਔਰਤ

Uncategorized

ਅੱਜਕੱਲ੍ਹ ਬੀਜੇਪੀ ਸਰਕਾਰ ਦਾ ਵਿਰੋਧ ਹੋਣਾ ਆਮ ਗੱਲ ਹੋ ਗਿਆ ਹੈ । ਅਸੀਂ ਹਰ ਰੋਜ਼ ਹੀ ਇਸ ਤਰ੍ਹਾਂ ਦੀਆਂ ਖ਼ਬਰਾਂ ਨਿਊਜ਼ ਚੈਨਲਾਂ ਜਾਂ ਅਖ਼ਬਾਰਾਂ ਵਿੱਚ ਪੜ੍ਹਦੇ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਭਾਜਪਾ ਸਰਕਾਰ ਦੇ ਸਮਰਥਕਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ।

 

ਭਾਵੇਂ ਉਹ ਕਿਸਾਨਾਂ ਵੱਲੋਂ ਹੋਵੇ ਜਾਂ ਹੋਰਨਾਂ ਪਾਰਟੀਆਂ ਵੱਲੋਂ ਤੇ ਇਸੇ ਤਰ੍ਹਾਂ ਦੀ ਇੱਕ ਖ਼ਬਰ ਲੁਧਿਆਣਾ ਤੋਂ ਆ ਰਹੀ ਹੈ ਜਿਥੇ ਕਾਂਗਰਸੀ ਆਗੂਆਂ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਬਣਾ ਕੇ ਉਨ੍ਹਾਂ ਦੇ ਲਹਿੰਗੇ ਪਾਏ ਅਤੇ ਨਾਲ ਹੀ ਸੁਰਖ਼ੀ, ਬਿੰਦੀ ,ਚੂੜੀਆਂ ਵੀ ਪਾਈਆਂ ।

 

ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਭਾਜਪਾ ਸਮਰਥਕਾਂ ਵੱਲੋਂ ਕਾਂਗਰਸੀ ਸਮਰਥਕਾਂ ਦੇ ਘਰ ਚੂਡ਼ੀਆਂ ਸੁੱਟਣ ਦਾ ਪਲਾਨ ਬਣਾਇਆ ਗਿਆ ਸੀ। ਜੋ ਕਿ ਜ਼ਿਆਦਾ ਸਫਲ ਨਹੀਂ ਰਿਹਾ ਤੇ ਇਹ ਪ੍ਰਦਰਸ਼ਨ ਉਸੇ ਦਾ ਜਵਾਬ ਸੀ।

 

ਕਾਂਗਰਸੀ ਆਗੂਆਂ ਨੇ ਕਿਹਾ ਕਿ ਚੂੜੀਆਂ ਦੀ ਲੋੜ ਉਨ੍ਹਾਂ ਨੂੰ ਨਹੀਂ ਬਲਕਿ ਭਾਜਪਾ ਦੇ ਸਮਰਥਕਾਂ ਨੂੰ ਹੈ ਜੋ ਕਿ ਦੇਸ਼ ਲਈ ਕੁਝ ਵੀ ਨਹੀਂ ਕਰ ਰਹੇ ਬਲਕਿ ਦੇਸ਼ ਨੂੰ ਵੇਚ ਕੇ ਖਾ ਰਹੇ ਹਨ ।

Leave a Reply

Your email address will not be published.