ਕਿਸਾਨ ਅੰਦੋਲਨ ਵਿਚ ਆ ਵੜੇ ਚੋਰ ,ਇਸ ਬੱਚੇ ਦੀ ਸਮਝਦਾਰੀ ਨੇ ਕਿੰਜ ਫੜੇ ਦੇਖੋ ਵੀਡੀਓ

Uncategorized

ਤਿੱਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਦਾਣਾ ਮੰਡੀ ਵਿੱਚ ਕਿਸਾਨਾਂ ਵੱਲੋਂ ਭਾਰੀ ਇੱਕਠ ਰੱਖਿਆ ਗਿਆ । ਭਾਰੀ ਇਕੱਠ ਨੂੰ ਦੇਖਦੇ ਹੋਏ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਈ ਲੋਕਾਂ ਦੇ ਪਰਸ ਅਤੇ ਮੋਬਾਇਲ ਕੱਢੇ ਗਏ ।

ਪਰ ਇੱਕ ਚੌਦਾਂ ਸਾਲ ਦੇ ਬੱਚੇ ਸੁਖਨੂਰ ਸਿੰਘ ਦੀ ਸੂਝ ਬੂਝ ਨਾਲ ਇਨ੍ਹਾਂ ਚੋਰਾਂ ਨੂੰ ਫੜ ਲਿਆ ਗਿਆ ।ਸੁਖਨੂਰ ਸਿੰਘ ਨੇ ਦੱਸਿਆ ਕਿ ਇੱਥੇ ਬਹੁਤ ਸਾਰੇ ਲੋਕਾਂ ਦੇ ਮੋਬਾਇਲ ਤੇ ਪਰਸ ਕੱਢੇ ਗਏ । ਧਰਨੇ ਚ ਮੌਜੂਦ ਉਨ੍ਹਾਂ ਦੇ ਪਿਤਾ ਜੀ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਹ ਆਪਣਾ ਫੋਨ ਸੰਭਾਲ ਕੇ ਰੱਖੇ ਤਾਂ ਇਸ ਬੱਚੇ ਅਤੇ ਇਸ ਦੇ ਸਾਥੀਆਂ ਨੇ ਧਰਨੇ ਵਿਚ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਤਾਂ ਇਨ੍ਹਾਂ ਨੂੰ ਕੁਝ ਮੁੰਡਿਆਂ ਉਤੇ ਸ਼ੱਕ ਹੋਇਆ ।

ਉਸ ਤੋਂ ਬਾਅਦ ਇਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਦੇਖਿਆ ਕਿ ਇਹ ਚੋਰ ਲੋਕਾਂ ਨੂੰ ਧੱਕਾ ਦੇ ਕੇ ਉਨ੍ਹਾਂ ਦਾ ਮੋਬਾਇਲ ਕੱਢ ਰਹੇ ਸੀ ਅਤੇ ਉਸ ਤੋਂ ਬਾਅਦ ਚੋਰੀ ਛਿਪੇ ਇਹ ਮੋਬਾਇਲ ਆਪਣੇ ਹੋਰਨਾਂ ਸਾਥੀਆਂ ਨੂੰ ਫੜਾ ਕੇ ਰਫਾ ਦਫਾ ਕਰ ਰਹੇ ਸੀ ਉਸ ਤੋਂ ਬਾਅਦ ਇਸ ਲੜਕੇ ਨੇ ਆਪਣੇ ਪਿਤਾ ਦੀ ਸਹਾਇਤਾ ਨਾਲ ਇਨ੍ਹਾਂ ਚੋਰਾਂ ਨੂੰ ਫੜ ਲਿਆ ।

 

ਜਿਨ੍ਹਾਂ ਲੋਕਾਂ ਦਾ ਸਾਮਾਨ ਚੋਰੀ ਹੋਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜ਼ਰੂਰੀ ਸਾਮਾਨ ਜਿਵੇਂ ਕਿ ਲਾਈਸੰਸ ਆਧਾਰ ਕਾਰਡ ਵਗੈਰਾ ਵੀ ਉਨ੍ਹਾਂ ਦੇ ਪਰਸ ਵਿੱਚ ਸੀ ਤੇ ਉਨ੍ਹਾਂ ਦਾ ਇਹ ਜ਼ਰੂਰੀ ਸਾਮਾਨ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ ।

Leave a Reply

Your email address will not be published.