ਜਲੰਧਰ ਦੇ ਇਕ ਸਕੂਲ ਵਿਚ ਮਾਲੀ ਅਤੇ ਚੌਕੀਦਾਰੀ ਦੀ ਡਿੳੂਟੀ ਨਿਭਾ ਰਹੇ ਇਕ ਸ਼ਖਸ ਦੀ ਮੌਤ ਹੋ ਗਈ । ਇਹ ਮਾਲੀ ਤਿੰਨ ਸਾਲ ਤੋਂ ਇਸ ਸਕੂਲ ਵਿੱਚ ਕੰਮ ਕਰ ਰਿਹਾ ਸੀ ਅਤੇ ਇਸ ਦੇ ਰਿਸ਼ਤੇਦਾਰ ਨੇ ਹੀ ਇਸ ਨੂੰ ਇਸ ਸਕੂਲ ਵਿਚ ਕੰਮ ਤੇ ਰਖਵਾਇਆ ਸੀ ।
ਸਕੂਲ ਦੀ ਪ੍ਰਿੰਸੀਪਲ ਨੂੰ ਜਦੋਂ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਦੇਖਿਆ ਕਿ ਇਹ ਮਾਲੀ ਜੋ ਕਿ ਰਾਤ ਨੂੰ ਚੌਕੀਦਾਰੀ ਦਾ ਕੰਮ ਵੀ ਕਰਦਾ ਸੀ , ਆਪਣੇ ਬੈੱਡ ਉੱਤੋਂ ਜ਼ਮੀਨ ਵੱਲ ਨੂੰ ਡਿੱਗਿਆ ਹੋਇਆ ਸੀ । ਉਸ ਦਾ ਮੂੰਹ ਥੱਲੇ ਲੱਗਣ ਕਾਰਨ ਉਸ ਦੇ ਨੱਕ ਵਿੱਚੋਂ ਖੂਨ ਵਗ ਰਿਹਾ ਸੀ ।
ਚੈੱਕ ਕਰਨ ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਸਕੂਲ ਦੇ ਪ੍ਰਬੰਧਕਾਂ ਵੱਲੋਂ ਪੂਰਾ ਸਹਿਯੋਗ ਕੀਤਾ ਗਿਆ ਅਤੇ ਪੁਲੀਸ ਨੂੰ ਖ਼ਬਰ ਦਿੱਤੀ ਗਈ । ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਪਿਛਲੇ ਦਿਨੀਂ ਉਸ ਨੇ ਕੋਈ ਕਮੇਟੀ ਚੁੱਕੀ ਸੀ ਤੇ ਇਸ ਕਮੇਟੀ ਦੇ ਅਠਵੰਜਾ ਹਜ਼ਾਰ ਰੁਪਏ ਉਸ ਦੇ ਕਮਰੇ ਵਿੱਚੋਂ ਹੀ ਮਿਲੇ ਹਨ ।
ਇਸ ਵਿਅਕਤੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਸ ਨੂੰ ਮਿਰਗੀ ਦੇ ਦੌਰੇ ਪੈਂਦੇ ਸੀ ਤੇ ਹੋ ਸਕਦਾ ਇਸ ਕਾਰਨ ਕਰਕੇ ਉਸ ਦੀ ਮੌਤ ਹੋਈ ਹੋਵੇ। ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ , ਇਸ ਤੋਂ ਬਾਅਦ ਜੋ ਵੀ ਜਾਣਕਾਰੀ ਹੋਵੇਗੀ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ।