ਕਿਸਾਨਾਂ ਅੱਗੇ ਸਰਕਾਰ ਪਈ ਨਰਮ ,ਪੁਲਸ ਨੇ ਵਾਰਡਰ ਤੋਂ ਹਟਾਏ ਬੈਰੀਕੇਡ

Uncategorized

ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਹੋਏ ਹਨ ।ਕੁਝ ਸਮਾਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਗਾਜ਼ੀਪੁਰ ਬਾਰਡਰ ਉੱਤੇ , ਜਿੱਥੇ ਕਿ ਰਾਜੇਸ਼ ਟਕੈਤ ਆਪਣੀ ਜਥੇਬੰਦੀ ਨਾਲ ਬੈਠੇ ਹੋਏ ਹਨ , ਕਾਫ਼ੀ ਭਾਰੀ ਬੈਰੀਕੇਡਿੰਗ ਕੀਤੀ ਗਈ ਸੀ । ਦਿੱਲੀ ਪੁਲੀਸ ਦੁਆਰਾ ਕਿੱਲ,ਸੀਮਿੰਟ ਅਤੇ ਕੰਡਿਆਲੇ ਕੰਡਿਆਲੀ ਤਾਰ ਦਾ ਇਸਤੇਮਾਲ ਬੈਰੀਕੇਟਿੰਗ ਕਰਨ ਲਈ ਕੀਤਾ ਗਿਆ ਸੀ ।

ਪਰ ਹੁਣ ਇਹ ਬੈਰੀਕੇਟਿੰਗ ਬੁਲਡੋਜ਼ਰ ਦੀ ਮਦਦ ਨਾਲ ਹਟਾਈ ਜਾ ਰਹੀ ਹੈ ਅਤੇ ਇਸ ਕਾਰਵਾਈ ਸਬੰਧੀ ਦਿੱਲੀ ਪੁਲੀਸ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ ਹੈ।ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ਵਿੱਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ ਬਾਰਡਰਾਂ ਤੋਂ ਹਟਾਇਆ ਜਾਵੇਗਾ

 

ਇਸ ਲਈ ਦਿੱਲੀ ਪੁਲੀਸ ਦੁਆਰਾ ਦਿੱਲੀ ਵਾਸੀਆਂ ਨਾਲ ਕੋਰੂਨਾ ਦੇ ਨਾਂ ਤੇ ਤਸ਼ੱਦਦ ਕੀਤੀ ਜਾ ਰਹੀ ਹੈ , ਤੇ ਕਿਹਾ ਜਾ ਰਿਹਾ ਹੈ ਕਿ ਕਿਸਾਨ ਦਿੱਲੀ ਵਿਚ ਕੋਰੂਨਾ ਦੇ ਫੈਲਣ ਦਾ ਕਾਰਨ ਬਣ ਰਹੇ ਹਨ , ਤਾਂ ਜੋ ਦਿੱਲੀ ਵਾਸੀ ਕਿਸਾਨਾਂ ਦੇ ਖ਼ਿਲਾਫ਼ ਹੋ ਜਾਣ ।

 

ਪਰ ਦੂਜੇ ਪਾਸੇ ਕਿਸਾਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਹਾਲਤ ਆਪਣੇ ਹੱਕ ਲਏ ਬਿਨਾਂ ਵਾਪਸ ਨਹੀਂ ਪਰਤਣਗੇ ਅਤੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਕਰਨੀ ਆਉਂਦੀ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕੋਰੂਨਾ ਦੇ ਨਾਂ ਤੇ ਡਰਾਮੇਬਾਜ਼ੀ ਕਰ ਰਹੀ ਹੈ ਤੇ ਕੋਰੂਨਾ ਨਾਂ ਦੀ ਕੋਈ ਬਿਮਾਰੀ ਨਹੀਂ ਹੈ।

Leave a Reply

Your email address will not be published. Required fields are marked *