ਭਗਵੰਤ ਮਾਨ ਨੇ ਮਾਰਿਆ ਮੰਡੀਆਂ ਵਿੱਚ ਛਾਪਾ

Uncategorized

ਵੱਡੀ ਮਾਤਰਾ ਵਿੱਚ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਪਹੁੰਚ ਰਹੀ ਹੈ , ਪਰ ਪੰਜਾਬ ਸਰਕਾਰ ਵੱਲੋਂ ਫ਼ਸਲ ਦੀ ਖ਼ਰੀਦ ਲਈ ਕੋਈ ਪ੍ਰਬੰਧ ਨਹੀਂ ਹੈ । ਦੂਜੇ ਪਾਸੇ ਕਈ ਥਾਵਾਂ ਤੇ ਮੀਂਹ ਅਤੇ ਗੜੇਮਾਰੀ ਕਾਰਨ ਫਸਲ ਖਰਾਬ ਹੋ ਚੁੱਕੀ ਹੈ ।

 

ਜਿਸ ਕਰਕੇ ਕਿਸਾਨ ਬਹੁਤ ਪ੍ਰੇਸ਼ਾਨ ਹਨ , ਕਿਉਂਕਿ ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ , ਕਿ ਕੁਝ ਵੀ ਹੋ ਜਾਵੇ ਪਰ ਕਿਸਾਨਾਂ ਦੀ ਫ਼ਸਲ ਨੂੰ ਨਹੀਂ ਰੁਲਣ ਦਿੱਤਾ ਜਾਵੇਗਾ । ਪਰ ਹੁਣ ਵਾਰਦਾਨੇ ਦੀ ਦਿੱਕਤ ਹੋਣ ਕਰਕੇ ਕਿਸਾਨਾਂ ਦੀ ਫਸਲ ਦੀ ਖਰੀਦ ਨਹੀਂ ਹੋ ਰਹੀ ।

ਜਿਸ ਦੇ ਵਿਰੋਧ ਵਿਚ ਕਈ ਥਾਵਾਂ ਤੋਂ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ । ਕੁਝ ਸਿਆਸੀ ਲੀਡਰਾਂ ਵੱਲੋਂ ਮੰਡੀਆਂ ਦੇ ਦੌਰੇ ਕੀਤੇ ਜਾ ਰਹੇ ਹਨ । ਸੰਗਰੂਰ ਦੇ ਨਾਨਕਸਰ ਚੀਮਾ ਦੀ ਮੰਡੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਮੰਡੀ ਦਾ ਦੌਰਾ ਕਰਨ ਲਈ ਪਹੁੰਚੇ ,

 

ਜਿੱਥੇ ਕਿ ਉਨ੍ਹਾਂ ਨੇ ਦੇਖਿਆ ਮੰਡੀਆਂ ਵਿਚ ਕਣਕ ਵੱਡੀ ਮਾਤਰਾ ਵਿੱਚ ਪਈ ਹੈ ਅਤੇ ਬਦਲਦੇ ਮੌਸਮ ਅਤੇ ਬਾਰਦਾਨੇ ਦੀ ਦਿੱਕਤ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ । ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨਾ ਚਾਹੀਦਾ ਹੈ , ਤਾਂ ਜੋ ਕਿਸਾਨ ਆਪਣੀ ਫ਼ਸਲ ਨੂੰ ਛੇਤੀ ਤੋਂ ਛੇਤੀ ਵੇਚ ਸਕਣ ਅਤੇ ਉਨ੍ਹਾਂ ਦਾ ਭਾਰੀ ਨੁਕਸਾਨ ਹੋਣ ਤੋਂ ਬਚ ਜਾਵੇ ।

Leave a Reply

Your email address will not be published. Required fields are marked *