ਆਮ ਆਦਮੀ ਪਾਰਟੀ ਵੱਲੋਂ ਬੇਅਦਬੀ ਮਾਮਲਿਆਂ ਵਿੱਚ ਸਰਕਾਰ ਦਾ ਸਖਤ ਵਿਰੋਧ

Uncategorized

ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਕੈਪਟਨ ਸਰਕਾਰ ਦਾ ਸਖਤ ਵਿਰੋਧ ਕੀਤਾ ਗਿਆ ।ਕਿਉਂਕਿ ਹਾਈ ਕੋਰਟ ਦੇ ਵੱਲੋਂ ਬੇਅਦਬੀ ਮਾਮਲੇ ਵਿੱਚ ਦਾਇਰ ਕੀਤੀ ਗਈ ਇਸ ਸੈੱਟ ਨੂੰ ਖਾਰਜ ਕਰ ਦਿੱਤਾ ਗਿਆ ਹੈ ।ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੈਪਟਨ ਸਾਬ੍ਹ ਉਨ੍ਹਾਂ ਗਿੱਲਾਂ ਨੂੰ ਕਿਉਂ ਨਹੀਂ ਬੁਲਾ ਕੇ ਉਸ ਰਹੇ ਜਿਨ੍ਹਾਂ ਨੇ ਇਸ ਮਾਮਲੇ ਵਿਚ ਦਸਤਖ਼ਤ ਨਹੀਂ ਕੀਤੇ ।

 

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਐਡਵੋਕੇਟ ਜਨਰਲ ਤਰੀਕਾਂ ਤੇ ਹੀ ਨਹੀਂ ਪਹੁੰਚ ਰਿਹਾ । ਜਿਨ੍ਹਾਂ ਨੂੰ ਉਨ੍ਹਾਂ ਨੇ ਇੰਨੇ ਪੈਸੇ ਇਕੱਠੇ ਕਰਕੇ ਦਿੱਤੇ ਹਨ ।ਇਸ ਮਾਮਲੇ ਵਿਚ ਕੈਪਟਨ ਸਰਕਾਰ ਬਿਲਕੁਲ ਵੀ ਨਹੀਂ ਬੋਲ ਰਹੀ ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅਕਾਲੀ ਦਲ ਅਤੇ ਕੈਪਟਨ ਸਰਕਾਰ ਦੋ ਜਣੇ ਮਿਲੇ ਹੋਏ ਹਨ ।

 

ਇਹ ਦੋਵੇਂ ਪਾਰਟੀਆਂ ਦੀ ਮਿਲੀ ਭੁਗਤ ਹੈ ਤਾਂ ਜੋ ਬੇਅਦਬੀ ਮਾਮਲੇ ਦਾ ਸਹੀ ਅਪਰਾਧੀ ਫੜਿਆ ਨਾ ਜਾ ਸਕੇ ।ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਉਨ੍ਹਾਂ ਨੂੰ ਉਹ ਕੈਪਟਨ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਛੇਤੀ ਤੋਂ ਛੇਤੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਨੂੰ ਫੜੇ ।ਉਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਰੂਪ ਚ ਕਿਹਾ ਕਿ ਕੈਪਟਨ ਸਰਕਾਰ ਦੋਸ਼ੀਆਂ ਦੇ ਨਾਲ ਮਿਲੀ ਹੋਈ ਹੈ ।

ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਇਹ ਮਾਮਲਾ ਚਲਦਾ ਰਿਹਾ ਪਰ ਇਸ ਮਾਮਲੇ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਲੋਕ ਅੱਜ ਵੀ ਉਸੇ ਜਗ੍ਹਾ ਉੱਪਰ ਖੜ੍ਹੇ ਹਨ ਜਿਸ ਉੱਪਰ ਚਾਰ ਸਾਲ ਪਹਿਲਾਂ ਖੜ੍ਹੇ ਸੀ ਕਿਉਂਕਿ ਇਸ ਕੇਸ ਵਿਚ ਕੋਈ ਵੀ ਸੁਣਵਾਈ ਨਹੀਂ ਹੋਈ ਹੈ ।ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਕੇਸ ਵਿੱਚ ਜਾਂਚ ਜਲਦੀ ਤੋਂ ਜਲਦੀ ਕੋਈ ਸੁਣਵਾਈ ਕੀਤੀ ਜਾਵੇ ਨਹੀਂ ਤਾਂ ਉਹ ਸਰਕਾਰ ਦੇ ਖ਼ਿਲਾਫ਼ ਵੱਡੇ ਪੱਧਰ ਉੱਪਰ ਧਰਨਾ ਪ੍ਰਦਰਸ਼ਨ ਕਰਨਗੇ

Leave a Reply

Your email address will not be published.