students ਨੇ ਕੀਤਾ ਕੈਨੇਡਾ ਅੰਬੈਸੀ ਅੱਗੇ ਰੋਸ ਪ੍ਰਦਰਸ਼ਨ

Uncategorized

ਅੱਜ ਫਿਰ ਤੀਜੇ ਦਿਨ ਕੈਨੇਡਾ ਦੀ ਅੰਬੈਸੀ ਦੇ ਸਾਹਮਣੇ ਸਟੂਡੈਂਟਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ।ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡਾ ਦੇ ਲਈ ਅਪਲਾਈ ਕੀਤਾ ਹੋਇਆ ਹੈ ।ਪਰ ਅੰਬੈਸੀ ਵੱਲੋਂ ਉਨ੍ਹਾਂ ਨੂੰ ਕੋਈ ਰਿਪਲਾਈ ਨਹੀਂ ਦਿੱਤਾ ਜਾ ਰਿਹਾ ।

 

ਉਨ੍ਹਾਂ ਨੇ ਕਿਹਾ ਕਿ ਦੋ ਹਜਾਰ ਵੀਹ ਦੇ ਵਿਚ ਉਨ੍ਹਾਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋ ਚੁੱਕੀਆਂ ਨੇ ਪਰ ਕੈਨੇਡਾ ਅੰਬੈਸੀ ਵੱਲੋਂ ਉਨ੍ਹਾਂ ਦੇ ਰਿਜ਼ਲਟ ਵੀ ਨਹੀਂ ਦਿੱਤੇ ਜਾ ਰਹੇ ।ਜਦ ਕਿ ਬਹੁਤ ਸਾਰੇ ਬੱਚੇ ਦੂਜੇ ਕਾਲਜਾਂ ਵਿਚ ਪੜ੍ਹਨ ਗਏ ਇੱਥੇ ਕੈਨੇਡਾ ਦੇ ਲਈ ਰਵਾਨਾ ਵੀ ਹੋ ਰਹੇ ਹਨ ਪਰ ਉਨ੍ਹਾਂ ਨਾਲ ਧੱਕਾ ਕਿਉਂ ਹੋ ਰਿਹਾ ।ਬੱਚਿਆਂ ਦਾ ਕਹਿਣਾ ਹੈ ਕਿ ਉਹ ਜੁਲਾਈ ਮਹੀਨੇ ਤੋਂ ਆਪਣੀਆਂ ਕਲਾਸਾਂ ਸਟਾਰਟ ਕਰ ਚੁੱਕਣੇ ਅਤੇ ਆਪਣੀ ਪੂਰੀ ਫੀਸ ਭਰ ਚੁੱਕੇ ਹਨ ।

 

ਉਨ੍ਹਾਂ ਨੇ ਕਿਹਾ ਕਿ ਦੱਸ ਹਜ਼ਾਰ ਦੇ ਕਰੀਬ ਬੱਚਿਅਾਂ ਨਾਲ ਇਹ ਧੱਕਾ ਹੋ ਰਿਹਾ ਹੈ ।ਜਿਨ੍ਹਾਂ ਨੂੰ ਕਿ ਸਾਰੀਆਂ ਫੀਸਾਂ ਭਰਨ ਦੇ ਬਾਵਜੂਦ ਵੀ ਕਨੇਡਾ ਵੱਲੋਂ ਵੀਜ਼ੇ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਉਨ੍ਹਾਂ ਬੱਚਿਆਂ ਦੇ ਰਿਜ਼ਲਟ ਦਿੱਤੇ ਜਾ ਰਹੇ ਹਨ ।ਇਸ ਲਈ ਅੱਜ ਉਨ੍ਹਾਂ ਨੇ ਤੀਜੇ ਦਿਨ ਕੈਨੇਡਾ ਅੰਬੈਸੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ।

 

ਸਟੂਡੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਲਜ ਵੱਲੋਂ ਫੀਸ ਭਰਨ ਲਈ ਕਿਹਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਕੋਈ ਵੀ ਅਨਾਊਂਸਮੈਂਟ ਨਹੀਂ ਕੀਤੀ ਗਈ ਕਿ ਉਨ੍ਹਾਂ ਦਾ ਰਿਜ਼ਲਟ ਕਦੋਂ ਆਏਗਾ ।ਇਸ ਲਈ ਬੱਚੇ ਕਹਿ ਰਹੇ ਹਨ ਕਿ ਉਹ ਇਸ ਰਿਸਕ ਉੱਪਰ ਆਪਣੀ ਫੀਸ ਭਰਦੇ ਹਨ ਜਦ ਕਿ ਉਨ੍ਹਾਂ ਨੂੰ ਇਹ ਯਕੀਨ ਨਹੀਂ ਹੈ ਕਿ ਉਨ੍ਹਾਂ ਨੂੰ ਕੈਨੇਡਾ ਵੱਲੋਂ ਉੱਧਰ ਬੁਲਾਇਆ ਜਾਵੇਗਾ ਜਾਂ ਨਹੀਂ

Leave a Reply

Your email address will not be published. Required fields are marked *