ਬਾਬਾ ਸਾਹਿਬ ਅੰਬੇਡਕਰ ਦੀ ਸਭ ਤੋਂ ਵੱਖਰੀ ਸੋਚ

Uncategorized

ਸੰਵਿਧਾਨ ਦੇ ਨਿਰਮਾਤਾ ਬੀ. ਆਰ. ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਇੰਦੌਰ ਦੇ ਇੱਕ ਪਿੰਡ ਮਿਲਟਰੀ ਛਾਉਣੀ ਵਿੱਚ ਪਿਤਾ ਰਾਮ ਜੀ ਦੇ ਘਰ ਮਾਤਾ ਭੀਮਾ ਬਾਈ ਦੀ ਕੁੱਖੋਂ ਹੋਇਆ ਸੀ । ਇਨ੍ਹਾਂ ਨੂੰ ਬਾਬਾ ਸਾਹਿਬ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।

 

ਬਾਬਾ ਸਾਹਿਬ ਇਕ ਮਹਾਨ ਵਿਦਵਾਨ ਕ੍ਰਾਂਤੀਕਾਰੀ ਅਤੇ ਬੁੱਧੀਜੀਵੀ ਰਹੇ । ਉਨ੍ਹਾਂ ਨੇ ਬਿਨਾਂ ਕਿਸੇ ਸੁਆਰਥ ਤੋਂ ਦੇਸ਼ ਦੀ ਸੇਵਾ ਕੀਤੀ । ਉਸ ਸਮੇਂ ਤੇ ਉਹ ਦੁਨੀਆਂ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਛੇ ਲੋਕਾਂ ਵਿੱਚੋਂ ਇੱਕ ਸਨ ਤੇ ਇਹ ਭਾਰਤ ਦੇਸ਼ ਵਾਸਤੇ ਮਾਣ ਵਾਲੀ ਗੱਲ ਹੈ ਕਿ ਕੋਲੰਬੀਆ ਯੂਨੀਵਰਸਿਟੀ ਦੇ ਢਾਈ ਸੌ ਸਾਲ ਪੂਰੇ ਹੋਣ ਤੇ 2004 ਵਿੱਚ ਬਾਬਾ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਗਿਆ । ਬਾਬਾ ਸਾਹਿਬ ਭਾਰਤ ਦੇਸ਼ ਵਿੱਚ ਆਪਣੇ ਸਮੇਂ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਲੋਕਾਂ ਵਿੱਚੋਂ ਇੱਕ ਸੀ , ਭਾਵੇਂ ਕਿ ਉਨ੍ਹਾਂ ਨੂੰ ਕਾਫੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ।

 

ਪਰ ਉਨ੍ਹਾਂ ਨੇ ਗਿਆਨ ਦਾ ਚਾਨਣ ਵੰਡਣ ਲੱਗਿਆਂ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ । ਉਨ੍ਹਾਂ ਨੇ ਅਲੱਗ ਅਲੱਗ ਦੇਸ਼ਾਂ ਵਿਚ ਜਾ ਕੇ ਉੱਥੋਂ ਦੇ ਕਾਨੂੰਨਾਂ ਬਾਰੇ ਗਿਆਨ ਪ੍ਰਾਪਤ ਕੀਤਾ ਅਤੇ ਭਾਰਤ ਦੇਸ਼ ਦੇ ਲਈ ਸੰਵਿਧਾਨ ਤਿਆਰ ਕੀਤਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ ।

 

ਔਰਤਾਂ ਵਾਸਤੇ ਉਨ੍ਹਾਂ ਨੇ ਬਹੁਤ ਵੱਧ ਚਡ਼੍ਹ ਕੇ ਕੰਮ ਕੀਤਾ ਤਾਂ ਜੋ ਮਰਦ ਔਰਤਾਂ ਨੂੰ ਆਪਣੇ ਪੈਰ ਦੀ ਜੁੱਤੀ ਨਾ ਸਮਝਣ ।ਸੌ ਬਾਬਾ ਸਾਹਿਬ ਨੂੰ ਦੇਸ਼ ਦੇ ਲੋਕ ਕਦੇ ਨਹੀਂ ਭੁੱਲਣਗੇ ।

Leave a Reply

Your email address will not be published.