ਪੰਜਾਬ ਦੇ ਵਿੱਚ ਕੋਰੂਨਾ ਦੇ ਕੇਸ ਸਰਕਾਰ ਮੁਤਾਬਕ ਦਿਨੋਂ ਦਿਨ ਵਧ ਰਹੇ ਹਨ ।ਪਰ ਸਰਕਾਰ ਨੇ ਇਸ ਨੂੰ ਰੋਕਣ ਲਈ ਸਿਰਫ਼ ਅੱਠ ਤੋਂ ਪੰਜ ਵਜੇ ਤੱਕ ਹੀ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ ।ਇਸ ਉੱਪਰ ਹੀ ਬੋਲਦਿਆਂ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਪੰਜਾਬ ਸਰਕਾਰ ਅਤੇ ਕਰੁਣਾ ਦਾ ਮਜ਼ਾਕ ਬਣਾਇਆ ।
ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਕੋਰੋਨਾ ਨੇ ਆਪਣਾ ਪੱਕਾ ਟਾਈਮ ਬੰਨ੍ਹ ਲਿਆ ਹੈ ।ਉਹ ਸਿਰਫ਼ ਪੰਜਾਬ ਵਿੱਚ ਅੱਠ ਤੋਂ ਪੰਜ ਵਜੇ ਤੱਕ ਹੀ ਗੇੜੇ ਦਿੰਦਾ ਹੈ ।ਇਸ ਤੋਂ ਬਾਅਦ ਉਹ ਆਪਣੇ ਘਰਾਂ ਨੂੰ ਚਲਾ ਜਾਂਦਾ ਹੈ ।ਗਿੱਪੀ ਗਰੇਵਾਲ ਨੇ ਕਿਹਾ ਕਿ ਜੇਕਰ ਇਕ ਬੰਦਾ ਵੀ ਗੱਡੀ ਚਲਾ ਰਿਹਾ ਹੈ ਤਾਂ ਉਸ ਨੂੰ ਵੀ ਆਪਣੇ ਆਪ ਨੂੰ ਮਾਸਕ ਲਗਾ ਕੇ ਰੱਖਣ ਵਰਗਾ ਕੋਈ ਕੋਰੋਨਾ ਕਦੋਂ ਵੀ ਉਸਦੀ ਗੱਡੀ ਵਿੱਚ ਆ ਕੇ ਬਣ ਸਕਦਾ ਹੈ ।
ਗਿੱਪੀ ਗਰੇਵਾਲ ਨੇ ਕਿਹਾ ਕਿ ਸਰਕਾਰ ਨੇ ਕਰਫਿਊ ਦੇ ਨਾਮ ਤੇ ਲੋਕਾਂ ਉਪਰ ਰੋਕਾਂ ਲਾ ਦਿੱਤੀਆਂ ਹਨ ਪਰ ਜਿਨ੍ਹਾਂ ਲੋਕਾਂ ਨੇ ਇਕ ਟਾਈਮ ਦੀ ਰੋਟੀ ਮੁਡ਼ ਮਿਹਨਤ ਮਜ਼ਦੂਰੀ ਕਰਕੇ ਕਮਾਉਣੀ ਹੈ ਉਨ੍ਹਾਂ ਲੋਕਾਂ ਦਾ ਕੀ ਬਣੇਗਾ ।ਗਿੱਪੀ ਗਰੇਵਾਲ ਨੇ ਕਿਹਾ ਕਿ ਜੋ ਕੰਮ ਸਰਕਾਰ ਦੇ ਕਰਨਾ ਹਨ ਉਹ ਨਹੀਂ ਕਰ ਰਹੀ ।ਮੁੰਡਿਆਂ ਦੇ ਵਿਚ ਕਣਕ ਰੁਲ ਰਹੀ ਹੈ ਸਰਕਾਰ ਦੁਆਰਾ ਕਣਕ ਨਹੀਂ ਛੱਡਿਆ ਜਾ ਰਿਹਾ ਬਲਕਿ ਇਹ ਲੋਕ ਕੋਰੂਨਾ ਦੇ ਨਾਮ ਤੇ ਲੋਕਾਂ ਨੂੰ ਚੁੱਕ ਰਹੇ ਹਨ ।
ਗਿੱਪੀ ਗਰੇਵਾਲ ਨੇ ਗੱਲਾਂ ਗੱਲਾਂ ਵਿੱਚ ਸਰਕਾਰ ਨੂੰ ਬਹੁਤ ਖਰੀਆਂ ਖਰੀਆਂ ਸੁਣਾਈਆਂ ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਕੋਰੂਨਾ ਦੇ ਨਾਮ ਤੇ ਮਜ਼ਾਕ ਬਣਾ ਰਹੀ ਅਤੇ ਲੋਕਾਂ ਨੂੰ ਮਜਬੂਰਨ ਤੰਗ ਕਰ ਰਹੀ ਹੈ ।