ਸੰਗਰੂਰ ਦੇ ਇਕ ਨਜ਼ਦੀਕੀ ਪਿੰਡ ਵਿੱਚ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਜਾਣ ।ਇਸ ਮਾਮਲੇ ਇਕ ਵਿਆਹੁਤਾ ਔਰਤ ਨੇ ਆਪਣੇ ਸਹੁਰੇ ਪਰਿਵਾਰ ਉੱਤੇ ਆਰੋਪ ਲਾਏ ਹਨ ਕਿ ਵਿਆਹ ਤੋਂ ਬਾਅਦ ਉਸ ਦੇ ਸੱਸ ਸਹੁਰਾ ਅਤੇ ਹੋਰ ਘਰ ਦੇ ਮੈਂਬਰ ਉਸ ਔਰਤ ਨੂੰ ਕਿਸੇ ਬਿਗਾਨੇ ਵਿਅਕਤੀ ਨੂੰ ਪਰੋਸ ਦਿੰਦੇ ਹਨ ।
ਜੋ ਵਿਅਕਤੀ ਉਸਦੇ ਨਾਲ ਜ਼ੋਰ ਜ਼ਬਰਦਸਤੀ ਕਰਦਾ ਹੈ ।ਉਸ ਕੁੜੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਸ ਨੇ ਜਦੋਂ ਵੀ ਆਪਣੀ ਆਵਾਜ਼ ਉਠਾਉਣੀ ਚਾਹੀ ।ਤਾਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਂਦੀ ।ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੀ ਬਹੁਤ ਵਾਰ ਸਫ਼ਾਈ ਕਰਾ ਦਿੱਤੀ ਗਈ ਹੈ ।
ਉਸ ਲੜਕੀ ਦਾ ਕਹਿਣਾ ਹੈ ਕਿ ਸੰਗਰੂਰ ਹਾਸਪਿਟਲ ਦੇ ਡਾਕਟਰ ਵੀ ਉਨ੍ਹਾਂ ਦੇ ਨਾਲ ਮਿਲੇ ਹੋਏ ਹਨ ।ਇਥੋਂ ਤਕ ਕੇ ਉਸ ਕੁੜੀ ਨੇ ਕਿਹਾ ਕਿ ਉਸ ਦੀ ਸੱਸ ਦਾ ਕਹਿਣਾ ਹੈ ਕਿ ਸਾਰੀ ਪੁਲਸ ਉਸ ਦੀ ਜੇਬ ਵਿਚ ਰਹਿੰਦੀ ਹੈ ।
ਉਸ ਲੜਕੀ ਦਾ ਕਹਿਣਾ ਹੈ ਕਿ ਉਸ ਦੀ ਸੱਸ ਸਹੁਰਾ ਅਤੇ ਨਾਲ ਉਸ ਦੀਆਂ ਭੂਆ ਵੀ ਮਿਲੀਆਂ ਹੋਈਆਂ ।ਉਹ ਸਾਰੇ ਉਸ ਨਾਲ ਰੋਜ਼ ਜ਼ੋਰ ਜ਼ਬਰਦਸਤੀ ਕਰਦੇ ਸਨ ।ਉਸ ਦੇ ਸਹੁਰੇ ਉਸ ਨੂੰ ਇੱਕ ਧੰਦੇ ਵਾਲੀ ਦੀ ਤਰ੍ਹਾਂ ਵਰਤਾਓ ਕਰਦੇ ਹਨ ।ਉਸ ਲੜਕੀ ਨੇ ਕਿਹਾ ਕਿ ਉਸ ਦੇ ਪੇਕੇ ਬਹੁਤ ਗ਼ਰੀਬ ਹਨ ਇਸ ਲਈ ਉਸ ਦੇ ਸਹੁਰਾ ਪਰਿਵਾਰ ਉਸ ਉਸ ਉੱਪਰ ਜ਼ੋਰ ਜ਼ਬਰਦਸਤੀ ਕਰਿਆ ਕਰਦੇ ਹਨ ।