ਮੋਦੀ ਦੀ ਦਾੜ੍ਹੀ ਦਾ ਕਿਸਾਨ ਅੰਦੋਲਨ ਨਾਲ ਕੀ ਚੱਕਰ ,ਕਿਉਂ ਨਹੀਂ ਕਟਵਾ ਰਿਹਾ ਦਾੜ੍ਹੀ

Uncategorized

ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅਤੇ ਰੋਜ਼ਾਨਾ ਹੀ ਬੁਲਾਰੇ ਸਟੇਜਾਂ ਉੱਤੋਂ ਲੋਕਾਂ ਨੂੰ ਸੰਬੋਧਨ ਕਰਦੇ ਹਨ ਅਤੇ ਯਕੀਨ ਦਿਵਾਉਂਦੇ ਹਨ ਕਿ ਅਸੀਂ ਇੱਥੋਂ ਜਿੱਤ ਕੇ ਹੀ ਜਾਵਾਂਗੇ ਅਤੇ ਮੋਦੀ ਸਰਕਾਰ ਨੂੰ ਇਹ ਬਿੱਲ ਵਾਪਸ ਲੈਣੇ ਹੀ ਪੈਣਗੇ ।

 

ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸਟੇਜਾਂ ਉੱਤੋਂ ਲੋਕਾਂ ਵਿੱਚ ਜੋਸ਼ ਭਰਨ ਦੀ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ, ਤਾਂ ਜੋ ਲੋਕਾਂ ਵਿੱਚ ਸਬਰ ਬਣਿਆ ਰਹੇ ਅਤੇ ਉਹ ਕਦੇ ਵੀ ਡੋਲਣ ਨਾ ।

 

ਇਸੇ ਤਰ੍ਹਾਂ ਦੀ ਇੱਕ ਗੱਲ ਇਕ ਕਿਸਾਨ ਵੱਲੋਂ ਆਖੀ ਗਈ ਕਿ ਅਸੀਂ ਜੰਗ ਜਿੱਤੀ ਬੈਠੇ ਹਾਂ ਤੇ ਮੋਦੀ ਸਰਕਾਰ ਵੀ ਜਾਣਦੀ ਹੈ ਕਿ ਇਹ ਕੌਮ ਬਿਨਾਂ ਜੰਗ ਜਿੱਤੇ ਵਾਪਸ ਮੁੜਨ ਵਾਲਿਆਂ ਚੋਂ ਨਹੀਂ ਹੈ ਤੇ ਮੋਦੀ ਨੂੰ ਹੁਣ ਨੀਂਦ ਨਹੀਂ ਆਉਂਦੀ।

 

ਜਿਸ ਕਰਕੇ ਉਹ ਆਪਣੀ ਦਾੜ੍ਹੀ ਘਟਾਉਣਾ ਵੀ ਭੁੱਲ ਗਿਆ ਹੈ ਤੇ ਉਹ ਸੋਚ ਰਿਹਾ ਹੈ ਕਿ ਮੈਂ ਕਹਿ ਤਾਂ ਬੈਠਾ ਹਾਂ ਕਿ ਤਿੰਨ ਕਾਨੂੰਨ ਵਾਪਸ ਨਹੀਂ ਹੋਣੇ , ਪਰ ਇਨ੍ਹਾਂ ਕਿਸਾਨਾਂ ਤੋਂ ਉਹ ਪਿੱਛਾ ਕਿਵੇਂ ਛੁਡਾਵੇ , ਉਸ ਨੂੰ ਇਹ ਸਮਝ ਨਹੀਂ ਲੱਗ ਰਹੀ ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਹਨ ਅਤੇ ਜਲਦੀ ਹੀ ਕਿਸਾਨ ਆਪਣੇ ਹੱਕ ਲੈ ਕੇ ਜਾਣਗੇ ।

Leave a Reply

Your email address will not be published.