ਕੋਰੋਨਾ ਦੇ ਇੱਕ ਟੀਕੇ ਦੀ ਕੀਮਤ ਸੱਤਰ ਹਜ਼ਾਰ ਰੁਪਏ ,ਅਮੀਰ ਖ਼ਰੀਦ ਰਹੇ ਹਨ ਧੜਾਧੜ ਗ਼ਰੀਬ ਕੀ ਕਰੇ

Uncategorized

ਕੋਰੂਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਦਹਿਸ਼ਤ ਫੈਲ ਰਹੀ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਇਸ ਬਿਮਾਰੀ ਤੋਂ ਆਪਣੀ ਸੁਰੱਖਿਆ ਕਰ ਲਵੇ ਤੇ ਇਸੇ ਦਾ ਫ਼ਾਇਦਾ ਕੁਝ ਹਸਪਤਾਲਾਂ ਦੇ ਡਾਕਟਰ ਉਠਾ ਰਹੇ ਹਨ ਤੇ ਕਰੁਣਾ ਦੇ ਇੱਕ ਟੀਕੇ ਨੂੰ ਬਹੁਤ ਹੀ ਮਹਿੰਗੇ ਭਾਅ ਤੇ ਵੇਚ ਰਹੇ ਹਨ।

 

ਇਕ ਪਾਸੇ ਜਿਥੇ ਬਿਮਾਰੀ ਦੇ ਚਲਦਿਆਂ ਲੋਕਾਂ ਨੂੰ ਡਾਕਟਰਾਂ ਤੋਂ ਸਿਵਾ ਹੋਰ ਕੋਈ ਨਜ਼ਰ ਨਹੀਂ ਆਉਂਦਾ ,ਉੱਥੇ ਹੀ ਡਾਕਟਰ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ।ਇਸੇ ਤਰ੍ਹਾਂ ਦਾ ਇਕ ਮਾਮਲਾ ਇੰਦੌਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇਕ ਫੋਨ ਰਿਕਾਰਡਿੰਗ ਵਾਇਰਲ ਹੋ ਰਹੀ ਹੈ ,

 

ਜਿਸ ਵਿਚ ਇਕ ਮਰੀਜ਼ ਦੇ ਪਰਿਵਾਰਕ ਮੈਂਬਰ ਵੱਲੋਂ ਹਸਪਤਾਲ ਦੀ ਇਕ ਨਰਸ ਕੋਲੋਂ ਕਿਸੇ ਖ਼ਾਸ ਕਿਸਮ ਦੇ ਟੀਕੇ ਦੀ ਮੰਗ ਕੀਤੀ ਜਾਂਦੀ ਹੈ ਅਤੇ ਅੱਗੋਂ ਉਸ ਨਰਸ ਵੱਲੋਂ ਉਸ ਟੀਕੇ ਦੀ ਕੀਮਤ ਪੈਂਤੀ ਹਜ਼ਾਰ ਰੁਪਏ ਦੱਸੀ ਜਾਂਦੀ ਹੈ, ਉਸ ਵਿਅਕਤੀ ਦੁਬਾਰਾ ਦੋ ਟੀਕੇ ਮੰਗਣ ਤੇ ਉਸ ਨਰਸ ਵੱਲੋਂ ਸੱਤਰ ਹਜ਼ਾਰ ਰੁਪਏ ਦੀ ਮੰਗ ਕੀਤੀ ਜਾਂਦੀ ਹੈ।

ਦੱਸ ਦੇਈਏ ਕਿ ਕਾਲ ਰਿਕਾਡਿੰਗ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਪੁਲੀਸ ਕੋਲ ਪਹੁੰਚਿਆ। ਜਿਸ ਤੋਂ ਬਾਅਦ ਪੁਲਸ ਦੁਬਾਰਾ ਇਸ ਹਸਪਤਾਲ ਉੱਤੇ ਛਾਪੇਮਾਰੀ ਕੀਤੀ ਗਈ ਅਤੇ ਉਸ ਨਰਸ ਅਤੇ ਉਸ ਦੇ ਸਹਾਇਕ ਨੂੰ ਹਿਰਾਸਤ ਵਿੱਚ ਲਿਆ ਗਿਆ।

Leave a Reply

Your email address will not be published. Required fields are marked *