ਪਿਛਲੇ ਦਿਨੀਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿਚ ਕੋਰੂਨਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਕਾਰਨ ਦੇਸ਼ ਵਿਚ ਫਿਰ ਤੋਂ ਲਾਕਡਾਊਨ ਲਗਾਇਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਇਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਜਲਦੀ ਹੀ ਛੁਟਕਾਰਾ ਪਾ ਲਿਆ ਜਾਵੇ ।
ਉਨ੍ਹਾਂ ਨੇ ਕੋਰੂਨਾ ਵੈਕਸੀਨ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ ਅਤੇ ਅਜੇ ਵੀ ਕੁਝ ਲੋਕ ਇਸ ਤੋਂ ਵਾਂਝੇ ਹਨ , ਜਿਨ੍ਹਾਂ ਦੀ ਚਿੰਤਾ ਸਰਕਾਰ ਨੂੰ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਵੈਕਸੀਨ ਲਗਵਾਉਣ ਕਿਉਂਕਿ ਸਾਵਧਾਨੀ ਵਿੱਚ ਹੀ ਸੁਰੱਖਿਆ ਹੈ ।
ਪ੍ਰਧਾਨਮੰਤਰੀ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ ਅਤੇ ਕਿਹਾ ਜੇਕਰ ਕਿਸੇ ਸਮੇਂ ਲਾਕਡਾਊਨ ਲੱਗਦਾ ਹੈ ਤਾਂ ਲੋਕਾਂ ਨੂੰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਾ ਹੋਵੇਗਾ ਅਤੇ ਜੋ ਵੀ ਹਦਾਇਤਾਂ ਇਸ ਮਹਾਂਮਾਰੀ ਤੋਂ ਬਚਣ ਲਈ ਦਿੱਤੀਆਂ ਜਾਣਗੀਆਂ ਉਨ੍ਹਾਂ ਦਾ ਪਾਲਣ ਕਰਨਾ ਹੋਵੇਗਾ ਤਾਂ ਜੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।
ਉਨ੍ਹਾਂ ਨੇ ਕਿਹਾ ਲੋਕਾਂ ਨੂੰ ਸਬਰ ਰੱਖਣਾ ਹੋਵੇਗਾ , ਸਰਕਾਰ ਅਤੇ ਜਨਤਾ ਨੂੰ ਇਕੱਠੇ ਮਿਲ ਕੇ ਇਸ ਬੀਮਾਰੀ ਦੇ ਖ਼ਿਲਾਫ਼ ਲੜਨਾ ਹੋਵੇਗਾ ਤਾਂ ਹੀ ਅਸੀਂ ਇਸ ਕੋਰੋਨਾ ਉੱਤੇ ਜਿੱਤ ਪ੍ਰਾਪਤ ਕਰ ਸਕਾਂਗੇ।